ਅਫਗਾਨਿਸਤਾਨ ਵਿਚ ਹਿੰਸਕ ਪ੍ਰਦਰਸ਼ਨ ਵਿਚ 6 ਦੀ ਮੌਤ, 19 ਜ਼ਖਮੀ
Saturday, May 09, 2020 - 07:36 PM (IST)

ਫਿਰੋਜ਼ ਕੋਆਹ, (ਸ਼ਿਨਹੁਆ)- ਅਫਗਾਨਿਸਤਾਨ ਦੇ ਪੱਛਮੀ ਘੋਰ ਸੂਬੇ ਦੀ ਰਾਜਧਾਨੀ ਫਿਰੋਜ਼ ਕੋਆਹ ਵਿਚ ਸ਼ਨੀਵਾਰ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ ਵਿਚ ਦੋ ਪੁਲਸ ਮੁਲਾਜਮ਼ਾਂ ਸਮੇਤ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਪੁਲਸ ਮੁਲਾਜ਼ਮਾਂ ਸਣੇ 19 ਹੋਰ ਜ਼ਖਮੀ ਹੋ ਗਏ। ਸੂਬਾ ਸਰਕਾਰ ਦੇ ਬੁਲਾਰੇ ਆਰੀਫ ਅਰਬ ਨੇ ਇਹ ਜਾਣਕਾਰੀ ਦਿੱਤੀ। ਜ਼ਖਮੀਆਂ ਨੂੰ ਨੇਡ਼ਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।