ਹਮਲਾਵਰਾਂ ਨੇ ਸੋਮਾਲੀਆ ਦੇ ਰਾਸ਼ਟਰਪਤੀ ਮਹਿਲ ਨੂੰ ਬਣਾਇਆ ਨਿਸ਼ਾਨਾ, 6 ਦੀ ਮੌਤ

07/14/2018 8:27:39 PM

ਮੋਗਾਦਿਸ਼ੂ— ਸੋਮਾਲੀਆ ਦੇ ਸੁਰੱਖਿਆ ਬਲਾਂ ਨੇ ਰਾਜਧਾਨੀ 'ਚ ਰਾਸ਼ਟਰਪਤੀ ਮਹਿਲ ਨੂੰ ਨਿਸ਼ਾਨਾ ਬਣਾਉਣ ਦੀ ਅਲ-ਸ਼ਬਾਬ ਦੀ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਕੈਪਟਨ ਮੁਹੰਮਦ ਹੁਸੈਨ ਨੇ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਕਿ ਇਕ ਆਤਮਘਾਤੀ ਕਾਰ ਹਮਲਾਵਰ ਸਣੇ 6 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਥਿਤੀ ਸ਼ਾਂਤ ਹੈ ਤੇ ਇਸ ਖੇਤਰ 'ਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ।
ਹੁਸੈਨ ਨੇ ਦੱਸਿਆ ਕਿ ਦੁਪਹਿਰ 'ਚ ਰਾਸ਼ਟਰਪਤੀ ਮਹਿਲ ਦੀ ਜਾਂਚ ਚੌਂਕੀ ਨੇੜੇ ਇਕ ਕਾਰ 'ਚ ਧਮਾਕਾ ਹੋਇਆ। ਇਸੇ ਇਲਾਕੇ 'ਚ ਕੁਝ ਦੇਰ ਬਾਅਦ ਦੂਜਾ ਆਤਮਘਾਤੀ ਕਾਰ ਹਮਲਾ ਹੋਇਆ। ਸੁਰੱਖਿਆ ਬਲਾਂ ਤੇ ਬੰਦੂਕਧਾਰੀ ਹਮਲਾਵਰਾਂ ਵਿਚਾਲੇ ਗੋਲੀਬਾਰੀ ਵੀ ਹੋਈ। ਮੋਗਾਦਿਸ਼ੂ 'ਚ ਇਕ ਹਫਤੇ ਪਹਿਲਾਂ ਗ੍ਰਹਿ ਮੰਤਰਾਲਾ ਪਰਿਸਰ ਨੇੜੇ ਅਜਿਹਾ ਹੀ ਇਕ ਹਮਲਾ ਹੋਇਆ ਸੀ, ਜਿਸ 'ਚ ਕਰੀਬ 9 ਲੋਕਾਂ ਦੀ ਮੌਤ ਹੋ ਗਈ ਸੀ।


Related News