ਬੰਗਲਾਦੇਸ਼ ਵਿਚ ਮਸਜਿਦ ਦੇ 6 ਏ.ਸੀ. ਬਲਾਸਟ, 15 ਨਮਾਜ਼ੀਆਂ ਦੀ ਮੌਤ

9/5/2020 8:05:38 PM

ਢਾਕਾ (ਭਾਸ਼ਾ)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰੀ ਇਲਾਕੇ ਵਿਚ ਇਕ ਮਸਜਿਦ ਵਿਚ ਗੈਸ ਰਿਸਾਅ ਕਾਰਣ ਇਕੱਠੇ 6 ਏਅਰ ਕੰਡੀਸ਼ਨਰ (ਏ.ਸੀ.) ਬਲਾਸਟ ਹੋ ਗਏ, ਜਿਸ ਨਾਲ ਇਕ ਬੱਚੇ ਸਣੇ 15 ਨਮਾਜ਼ੀਆਂ ਦੀ ਮੌਤ ਹੋ ਗਈ। ਹਾਦਸੇ ਵਿਚ 40 ਹੋਰ ਜ਼ਖਮੀ ਹਨ, ਜਿਨ੍ਹਾਂ ਵਿਚੋਂ 27 ਦੀ ਹਾਲਤ ਨਾਜ਼ੁਕ ਹੈ। ਫਾਇਰ ਬ੍ਰਿਗੇਡ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਾਰਾਇਣਗੰਜ ਨਦੀ ਦੇ ਕੰਢੇ ਸ਼ਹਿਰੀ ਇਲਾਕੇ ਵਿਚ ਸਥਿਤ ਬੈਤੁਲ ਸਲਾਤ ਮਸਜਿਦ ਵਿਚ ਸ਼ੁੱਕਰਵਾਰ ਰਾਤ ਤਕਰੀਬਨ 9 ਵਜੇ ਨਮਾਜ਼ ਦੌਰਾਨ ਇਹ ਧਮਾਕਾ ਹੋਇਆ।

ਢਾਕਾ ਮੈਡੀਕਲ ਕਾਲਜ ਹਸਪਤਾਲ ਦੀ ਬਰਨ ਯੂਨਿਟ ਦੀ ਮੁਖੀ ਡਾ. ਸਾਮੰਥਾ ਲਾਲ ਸੇਨ ਨੇ ਦੱਸਿਆ ਕਿ ਯੂਨਿਟ ਵਿਚ ਇਲਾਜ ਅਧੀਨ ਨਮਾਜ਼ੀਆਂ ਦੇ ਸਰੀਰ ਦਾ 90 ਫੀਸਦੀ ਤੋਂ ਜ਼ਿਆਦਾ ਹਿੱਸਾ ਸੜ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਲਗਭਗ ਸਾਰੇ ਅੰਦਰੂਨੀ ਤੌਰ 'ਤੇ ਸੜ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਜ਼ਖਮੀਆਂ ਦਾ ਹਾਲਚਾਲ ਪੁੱਛਿਆ ਅਤੇ ਉਨ੍ਹਾਂ ਦੇ ਲਈ ਹਰ ਸੰਭਵ ਡਾਕਟਰੀ ਸਹਾਇਤਾ ਯਕੀਨੀ ਕਰਨ ਦਾ ਹੁਕਮ ਦਿੱਤਾ।


Sunny Mehra

Content Editor Sunny Mehra