ਚੀਨ ਦੀ ਸਰਹੱਦ ਨੇੜੇ ਤਜ਼ਾਕਿਸਤਾਨ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ
Thursday, Feb 23, 2023 - 08:52 AM (IST)

ਬੀਜਿੰਗ- ਚੀਨ ਦੇ ਪੱਛਮੀ ਸ਼ਿਨਜਿਆਂਗ ਖੇਤਰ ਕੋਲ ਤਜ਼ਾਕਿਸਤਾਨ 'ਚ ਵੀਰਵਾਰ ਯਾਨੀ ਕਿ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.8 ਮਾਪੀ ਗਈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਤਜ਼ਾਕਿਸਤਾਨ ਦੇ ਮੁਰਗੋਬ ਦੇ 67 ਕਿਲੋਮੀਟਰ ਪੱਛਮੀ ਵਿਚ ਅਤੇ 20 ਕਿਲੋਮੀਟਰ ਡੂੰਘਾਈ ਵਿਚ ਸੀ। ਇਹ ਇਕ ਦੂਰ-ਦੁਰਾਡੇ ਅਤੇ ਘੱਟ ਆਬਾਦੀ ਵਾਲਾ ਖੇਤਰ ਹੈ। ਚੀਨ ਦੇ ਭੂਚਾਲ ਨੈੱਟਵਰਕ ਕੇਂਦਰ ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 7.2 ਸੀ। ਵੱਖ-ਵੱਖ ਏਜੰਸੀਆਂ ਤੋਂ ਸ਼ੁਰੂਆਤੀ ਭੂਚਾਲ ਦੀ ਤੀਬਰਤਾ ਅਕਸਰ ਵੱਖਰੇ ਹੁੰਦੇ ਹਨ।
ਇਹ ਵੀ ਪੜ੍ਹੋ- ਬੱਚਿਆਂ ਦੇ ਪਹਿਲੀ ਜਮਾਤ 'ਚ ਦਾਖ਼ਲੇ ਨੂੰ ਲੈ ਕੇ ਸਿੱਖਿਆ ਮੰਤਰਾਲਾ ਦਾ ਸੂਬਿਆਂ ਨੂੰ ਫ਼ਰਮਾਨ
ਦੱਸ ਦੇਈਏ ਕਿ ਹਾਲ ਹੀ 'ਚ ਤੁਰਕੀ 'ਚ ਵਿਨਾਸ਼ਕਾਰੀ ਭੂਚਾਲ ਆਇਆ ਸੀ। ਜਿਸ ਕਾਰਨ ਵੱਡੀ ਗਿਣਤੀ 'ਚ ਲੋਕਾਂ ਦੀ ਜਾਨ ਚਲੀ ਗਈ ਅਤੇ ਸੈਂਕੜੇ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਨ। ਮਲਬੇ ਦੇ ਢੇਰ ਵਿਚੋਂ ਕਈ ਦਿਨਾਂ ਬਾਅਦ ਲੋਕਾਂ ਨੂੰ ਬਚਾਅ ਟੀਮਾਂ ਨੇ ਬਾਹਰ ਕੱਢਿਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।
ਇਹ ਵੀ ਪੜ੍ਹੋ- ਸ਼ੈਲੀ ਓਬਰਾਏ ਨੂੰ CM ਕੇਜਰੀਵਾਲ ਨੇ ਦਿੱਤੀ ਵਧਾਈ, ਕਿਹਾ- 'ਦਿੱਲੀ ਦੀ ਜਨਤਾ ਜਿੱਤ ਗਈ, ਗੁੰਡਾਗਰਦੀ ਹਾਰ ਗਈ'