ਟੋਂਗਾ ''ਚ 6.1 ਦੀ ਤੀਬਰਤਾ ਨਾਲ ਲੱਗੇ ਭੂਚਾਲ ਦੇ ਝਟਕੇ

10/09/2017 12:37:53 AM

ਸਿਡਨੀ (ਭਾਸ਼ਾ)— ਅਮਰੀਕਾ ਦੇ ਭੂਚਾਲ ਵਿਗਿਆਨੀਆਂ ਨੇ ਦੱਸਿਆ ਕਿ ਐਤਵਾਰ ਨੂੰ ਟੋਂਗਾ 'ਚ 6.1 ਦੀ ਤੀਬਰਤਾ ਵਾਲਾ ਭਿਆਨਕ ਭੂਚਾਲ ਆਇਆ ਪਰ ਇਸ ਭੂਚਾਲ ਕਾਰਨ ਹਾਲੇ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਭਿਆਨਕ ਸੀ ਤੇ ਇਹ ਭੂਚਾਲ ਮੱਧ ਟੋਂਗਾ 'ਚ ਸਥਿਤ ਹੈਪਈ ਸਮੂਹ ਦੀ ਰਾਜਧਾਨੀ ਤੋਂ 154 ਕਿਲੋਮੀਟਰ ਦੂਰ ਉੱਤਰੀ ਪੱਛਮੀ ਵੱਲ ਪਿੰਗਈ ਪਿੰਡ 'ਚ ਆਇਆ। ਜਾਣਕਾਰੀ ਮੁਤਾਬਕ ਇਸ ਭੂਚਾਲ ਦੇ ਆਉਣ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।


Related News