5ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਹੋਇਆ ਐਲਾਨ
Sunday, Jul 09, 2023 - 04:12 PM (IST)
ਆਕਲੈਂਡ (ਹਰਮੀਕ ਸਿੰਘ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਰੂਸ ਪੁੱਲਮੈਨ ਪਾਰਕ ਟਾਕਾਨੀਨੀ ਦੇ ਹਾਲ ਵਿੱਚ ਲੋਕਾਂ ਦੇ ਭਰਵੇਂ ਇਕੱਠ ਵਿੱਚ 5ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਐਲਾਨ ਕੀਤਾ ਗਿਆ। ਨਵੰਬਰ ਮਹੀਨੇ ਦੀ 25 ਅਤੇ 26 ਤਾਰੀਖ਼ ਨੂੰ ਇਹ ਖੇਡਾਂ ਇਸ ਸਾਲ ਫੇਰ ਆਕਲੈਂਡ ਦੇ ਬਰੂਸ ਪੁੱਲਮੈਨ ਪਾਰਕ ਟਾਕਾਨੀਨੀ ਵਿਖੇ ਆਯੋਜਿਤ ਕੀਤੀਆਂ ਜਾਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੀ ਕਰਮਚਾਰੀ ਨੂੰ ਯੂਕੇ ਦੀ ਰਾਇਲ ਮੇਲ ਨੇ ਦਿੱਤਾ 24 ਕਰੋੜ ਦਾ ਮੁਆਵਜ਼ਾ, ਜਾਣੋ ਪੂਰਾ ਮਾਮਲਾ
ਅੱਜ ਦੇ ਸਮਾਗਮ ਵਿੱਚ ਜਿਥੇ ਖੇਡਾਂ ਦੀ ਪ੍ਰਬੰਧਕੀ ਕਮੇਟੀ ਨੇ ਆਏ ਹੋਏ ਤਮਾਮ ਲੋਕਾਂ, ਜਥੇਬੰਦੀਆਂ, ਖੇਡ ਕਲੱਬਾਂ, ਗੁਰੂਘਰ ਕਮੇਟੀਆਂ, ਵਲੰਟੀਅਰਜ਼, ਮੀਡੀਆ ਆਦਿ ਨੂੰ ਜੀ ਆਇਆਂ ਨੂੰ ਕਿਹਾ, ਉੱਥੇ ਹੀ ਹਰ ਸਾਲ ਵੱਧ ਚੜ੍ਹ ਕੇ ਸਹਿਯੋਗ ਕਰਨ ਲਈ ਧੰਨਵਾਦ ਵੀ ਕੀਤਾ। ਸਿੱਖ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ 'ਚ ਪਿਛਲੇ ਸਾਲਾਂ ਦੀਆਂ ਖੇਡਾਂ 'ਤੇ ਵੀ ਪੰਛੀ ਝਾਤ ਪਾਈ। ਨਾਲ ਹੀ ਇਸ ਸਾਲ ਹੋਣ ਵਾਲੀਆਂ ਖੇਡਾਂ ਵਿੱਚ ਵੀ ਅੱਗੇ ਨਾਲੋ ਜ਼ਿਆਦਾ ਤਿਆਰੀ ਅਤੇ ਬਿਹਤਰ ਪ੍ਰਬੰਧ ਕਰਨ ਦਾ ਵਾਅਦਾ ਕੀਤਾ। ਖੇਡ ਕਮੇਟੀ ਵਿੱਚੋ ਤਾਰਾ ਸਿੰਘ ਬੈਂਸ, ਗੁਰਵਿੰਦਰ ਸਿੰਘ ਔਲਖ, ਇੰਦਰਜੀਤ ਸਿੰਘ ਕਾਲਕੱਟ, ਗੁਰਵਿੰਦਰ ਸਿੰਘ ਘੁੰਮਣ ਵੱਲੋਂ ਵੀ ਆਏ ਹੋਏ ਸਭ ਸਾਥੀਆਂ, ਸਹਿਯੋਗੀਆਂ ਅਤੇ ਹਮਾਇਤੀਆਂ ਦਾ ਧੰਨਵਾਦ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।