ਨਿਊਜ਼ੀਲੈਂਡ ''ਚ ਫਾਈਜ਼ਰ ਕੋਵਿਡ ਟੀਕੇ ਦੀਆਂ ਦਿੱਤੀਆਂ ਗਈਆਂ 5 ਮਿਲੀਅਨ ਖੁਰਾਕਾਂ

09/27/2021 3:31:18 PM

ਵੈਲਿੰਗਟਨ (ਆਈ.ਏ.ਐੱਨ.ਐੱਸ.): ਨਿਊਜ਼ੀਲੈਂਡ ਦੇ ਕੋਵਿਡ-19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਫਾਈਜ਼ਰ ਟੀਕਾਕਰਣ ਦੀਆਂ 5 ਮਿਲੀਅਨ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।ਹਿਪਕਿਨਜ਼ ਨੇ ਇੱਕ ਬਿਆਨ ਵਿੱਚ ਕਿਹਾ,''ਹੁਣ ਤੱਕ, ਨਿਊਜ਼ੀਲੈਂਡ ਵਿੱਚ ਫਾਈਜ਼ਰ ਟੀਕੇ ਦੀਆਂ 5,020,900 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਵਿੱਚ 3,231,444 ਪਹਿਲੀ ਖੁਰਾਕ ਅਤੇ 1,789,456 ਦੂਜੀ ਖੁਰਾਕ ਸੀ।

ਸਮਾਚਾਰ ਏਜੰਸੀ ਸ਼ਿਨਹੂਆ ਨੇ ਮੰਤਰੀ ਦੇ ਹਵਾਲੇ ਨਾਲ ਕਿਹਾ,“ਅਗਸਤ ਦੇ ਅਖੀਰ ਵਿੱਚ ਇਕ ਦਿਨ ਵਿਚ ਟੀਕਿਆਂ ਦੀ ਗਿਣਤੀ 90,000 ਤੋਂ ਵੱਧ ਹੋ ਗਈ ਹੈ ਅਤੇ ਹੁਣ ਅਸੀਂ ਹਰ ਰੋਜ਼ ਲਗਭਗ 50,000 ਖੁਰਾਕਾਂ ਦੇ ਰਹੇ ਹਾਂ।”1 ਮਿਲੀਅਨ ਦੀ ਖੁਰਾਕ ਦਾ ਮੀਲ ਪੱਥਰ ਤਿੰਨ ਮਹੀਨੇ ਪਹਿਲਾਂ ਪੂਰਾ ਕਰ ਲਿਆ ਗਿਆ ਸੀ ਅਤੇ 3 ਮਿਲੀਅਨ ਦੀ ਖੁਰਾਕ ਇੱਕ ਮਹੀਨਾ ਪਹਿਲਾਂ ਦਿੱਤੀ ਗਈ ਸੀ।ਪਿਛਲੇ ਮਹੀਨੇ, ਹੋਰ 2 ਮਿਲੀਅਨ ਖੁਰਾਕਾਂ ਦਿੱਤੀਆਂ ਗਈਆਂ। ਉਹਨਾਂ ਨੇ ਕਿਹਾ,''ਰਾਸ਼ਟਰੀ ਟੀਕਾਕਰਣ ਬੁਕਿੰਗ ਪ੍ਰਣਾਲੀ ਵਿੱਚ ਨਿਊਜ਼ੀਲੈਂਡ ਦੇ ਆਲੇ ਦੁਆਲੇ ਲਗਭਗ 680 ਐਕਟਿਵ ਟੀਕਾਕਰਣ ਸਥਾਨਾਂ 'ਤੇ ਲਗਭਗ 1.3 ਮਿਲੀਅਨ ਭਵਿੱਖ ਦੀ ਬੁਕਿੰਗ ਹੈ।

ਪੜ੍ਹੋ ਇਹ ਅਹਿਮ ਖਬਰ- ਯੂਕੇ ਸਰਕਾਰ ਨੇ ਤੇਲ ਸੰਕਟ ਨਾਲ ਨਜਿੱਠਣ ਲਈ 'ਕੰਪੀਟੀਸ਼ਨ ਲਾਅ' ਕੀਤਾ ਮੁਅੱਤਲ

ਉਨ੍ਹਾਂ ਨੇ ਕਿਹਾ,“ਸਾਡੇ ਟੀਕਾਕਰਣ ਕਰਮਚਾਰੀ ਇਹ ਯਕੀਨੀ ਕਰਨ ਲਈ ਨਵੇਂ ਢੰਗ ਅਪਨਾ ਰਹੇ ਹਨ ਹੈ ਕਿ ਟੀਕਾਕਰਣ ਸਾਰੇ ਖੇਤਰਾਂ ਦੇ ਲੋਕਾਂ ਲਈ ਆਸਾਨ ਹੋਵੇ।” ਹਿਪਕਿਨਜ਼ ਨੇ ਕਿਹਾ ਕਿ ਮੌਜੂਦਾ ਸਮੇਂ ਦੇਸ਼ ਕੋਲ ਵੈਕਸੀਨ ਦੀ ਬਹੁਤ ਸਾਰੀ ਸਪਲਾਈ ਮੌਜੂਦ ਹੈ ਅਤੇ ਇਸ ਵੇਲੇ 1.3 ਮਿਲੀਅਨ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਸਟਾਕ ਵਿੱਚ ਹਨ। ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਮੁਤਾਬਕ, 2021 ਦੇ ਅੰਤ ਤੱਕ ਨਿਊਜ਼ੀਲੈਂਡ ਦੀ 50 ਲੱਖ ਆਬਾਦੀ ਵਿਚੋਂ 90 ਫੀਸਦੀ ਦਾ ਟੀਕਾਕਰਣ ਕਰਨ ਦਾ ਉਦੇਸ਼ ਹੈ।


Vandana

Content Editor

Related News