ਰੂਸ ਦੇ ਰਾਸ਼ਟਰਪਤੀ ''ਤੇ 59 ਫੀਸਦੀ ਲੋਕ ਕਰਦੇ ਨੇ ਭਰੋਸਾ

06/26/2020 4:53:39 PM

ਮਾਸਕੋ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਗਵਾਈ ਪ੍ਰਤੀ ਰੂਸੀ ਨਾਗਰਿਕਾਂ ਦਾ ਭਰੋਸਾ ਇਕ ਮਹੀਨੇ ਵਿਚ 2 ਫੀਸਦੀ ਵੱਧ ਕੇ 59 ਫੀਸਦੀ ਹੋ ਗਿਆ ਹੈ। ਰੂਸ ਦੇ ਪਬਲਿਕ ਓਪੀਨੀਅਨ ਫਾਊਂਡੇਸ਼ਨ ਵਲੋਂ ਆਯੋਜਿਤ ਇਕ ਸਰਵੇਖਣ ਵਿਚ ਇਹ ਜਾਣਕਾਰੀ ਦਿੱਤੀ ਗਈ।

 
ਇਹ ਸਰਵੇਖਣ 19 ਤੋਂ 21 ਜੂਨ ਵਿਚਕਾਰ ਕਰਾਇਆ ਗਿਆ, ਜਿਸ ਵਿਚ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ 4000 ਲੋਕਾਂ ਨੇ ਹਿੱਸਾ ਲਿਆ। ਨਤੀਜਿਆਂ ਮੁਤਾਬਕ 59 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰਪਤੀ 'ਤੇ ਭਰੋਸਾ ਹੈ ਜਦਕਿ 31 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਹੈ ਅਤੇ ਹੋਰ 10 ਫੀਸਦੀ ਨੇ ਕੋਈ ਜਵਾਬ ਨਹੀਂ ਦਿੱਤਾ।


ਰਾਸ਼ਟਰਪਤੀ ਦੇ ਰੂਪ ਵਿਚ ਪੁਤਿਨ ਦੇ ਪ੍ਰਦਰਸ਼ਨ ਬਾਰੇ ਵਿਚਾਰ ਕਰਦੇ ਹੋਏ 62 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੈ ਜਦਕਿ 26 ਫੀਸਦੀ ਨੇ ਇਸ ਦੇ ਠੀਕ ਉਲਟ ਜਵਾਬ ਦਿੱਤਾ ਜਦਕਿ ਹੋਰ 12 ਫੀਸਦੀ ਨੇ ਜਵਾਬ ਦੇਣ ਤੋਂ ਪਰਹੇਜ਼ ਹੀ ਕੀਤਾ। ਪਿਛਲੇ ਮਹੀਨੇ 57 ਫੀਸਦੀ ਲੋਕਾਂ ਨੇ ਉਨ੍ਹਾਂ 'ਤੇ ਵਿਸ਼ਵਾਸ ਕੀਤਾ ਸੀ ਤੇ 30 ਫੀਸਦੀ ਨੇ ਅਵਿਸ਼ਵਾਸ ਪ੍ਰਗਟ ਕੀਤਾ ਸੀ। 


Lalita Mam

Content Editor

Related News