ਉੱਤਰ-ਪੱਛਮੀ ਸੀਰੀਆ ''ਚ ਸੰਘਰਸ਼ ਦੌਰਾਨ 59 ਮਾਰੇ ਗਏ ਲੜਾਕੇ

Wednesday, Aug 14, 2019 - 01:12 AM (IST)

ਉੱਤਰ-ਪੱਛਮੀ ਸੀਰੀਆ ''ਚ ਸੰਘਰਸ਼ ਦੌਰਾਨ 59 ਮਾਰੇ ਗਏ ਲੜਾਕੇ

ਬੇਰੂਤ - ਵਿਧ੍ਰੋਹੀਆਂ ਦੇ ਕਬਜ਼ੇ ਵਾਲੇ ਉੱਤਰ-ਪੱਛਮੀ ਸੀਰੀਆ 'ਚ ਸੱਤਾ ਸਮਰਥਕਾਂ ਅਤੇ ਵਿਧ੍ਰੋਹੀਆਂ ਵਿਚਾਲੇ ਸੰਘਰਸ਼ 'ਚ ਮੰਗਲਵਾਰ ਨੂੰ 59 ਲੜਾਕੇ ਮਾਰੇ ਗਏ। ਇਕ ਨਿਗਰਾਨੀ ਸੰਸਥਾ ਨੇ ਇਹ ਜਾਣਕਾਰੀ ਦਿੱਤੀ।

ਸੀਰੀਆ ਦੇ ਅਲਕਾਇਦਾ ਸੰਗਠਨ ਦੀ ਅਗਵਾਈ ਵਾਲੇ ਜ਼ਿਹਾਦੀ ਸਮੂਹ ਹਯਾਤ ਤਹਰੀਰ ਅਲ ਸ਼ਾਮ ਨੇ ਜਨਵਰੀ ਤੋਂ ਇਦਲਿਬ ਸੂਬੇ ਦੇ ਨਾਲ ਹੀ ਗੁਆਂਢੀ ਹਾਮਾ, ਅਲੇੱਪੋ ਅਤੇ ਲਟਾਕੀਆ ਸੂਬਿਆਂ ਦੇ ਜ਼ਿਆਦਾਤਰ ਹਿੱਸਿਆਂ 'ਤੇ ਕੰਟਰੋਲ ਕਰ ਰੱਖਿਆ ਹੈ। ਖੇਤਰ 'ਚ ਕਈ ਹੋਰ ਵਿਧ੍ਰੋਹੀ ਸਮੂਹ ਵੀ ਸਰਗਰਮ ਹਨ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਦੱਖਣੀ ਇਦਲਿਬ ਅਤੇ ਪੇਂਡੂ ਖੇਤਰ ਲਟਾਕੀਆ 'ਚ ਮੰਗਲਵਾਰ ਨੂੰ ਸਰਕਾਰ ਸਮਰਥਕ 29 ਸੁਰੱਖਿਆ ਬਲ ਅਤੇ 30 ਜ਼ਿਹਾਦੀ ਮਾਰੇ ਗਏ।


author

Khushdeep Jassi

Content Editor

Related News