ਸ਼੍ਰੀਲੰਕਾ ''ਚ ਰਿਹਾਅ ਕੀਤੇ ਗਏ 56 ਭਾਰਤੀ ਮਛੇਰੇ ਇਮੀਗ੍ਰੇਸ਼ਨ ਹਿਰਾਸਤ ਕੇਂਦਰ ਲਿਜਾਏ ਜਾਣਗੇ

02/07/2022 1:40:25 PM

ਕੋਲੰਬੋ (ਭਾਸ਼ਾ) ਸ਼੍ਰੀਲੰਕਾ ਦੀ ਉੱਤਰੀ ਜਾਫਨਾ ਪ੍ਰਾਇਦੀਪ ਦੀ ਇਕ ਅਦਾਲਤ ਨੇ ਜਿਹੜੇ 56 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਦਾ ਪਿਛਲੇ ਮਹੀਨੇ ਆਦੇਸ਼ ਦਿੱਤਾ ਸੀ, ਉਹਨਾਂ ਨੂੰ ਕੋਵਿਡ-19 ਸੰਬੰਧੀ ਇਕਾਂਤਵਾਸ ਮਿਆਦ ਖ਼ਤਮ ਹੋਣ ਦੇ ਬਾਅਦ ਸੋਮਵਾਰ ਨੂੰ ਇੱਥੇ ਇਕ ਇਮੀਗ੍ਰੇਸ਼ਨ ਹਿਰਾਸਤ ਕੇਂਦਰ ਵਿਚ ਟਰਾਂਸਫਰ ਕੀਤਾ ਜਾਵੇਗਾ। ਜੇਲ੍ਹ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜੇਲ੍ਹ ਸੁਪਰੀਡੈਂਟ ਅਤੇ ਬੁਲਾਰੇ ਚੰਦਨਾ ਏਕਨਾਇਕੇ ਨੇ ਐਤਵਾਰ ਨੂੰ ਪੀਟੀਆਈ-ਭਾਸ਼ਾ ਨੂੰ ਦੱਸਿਆ ਕਿ ਭਾਰਤੀ ਮਛੇਰਿਆਂ ਨੇ 25 ਜਨਵਰੀ ਨੂੰ ਆਪਣੀ ਰਿਹਾਈ ਦੇ ਬਾਅਦ ਉੱਤਰੀ ਸੂਬੇ ਦੇ ਇਯਾਕਕਾਚੀ ਵਿਚ ਜੇਲ੍ਹ ਦੁਆਰਾ ਸੰਚਾਲਿਤ ਕੋਵਿਡ-19 ਇਕਾਂਤਵਾਸ ਦੀ ਮਿਆਦ ਪੂਰੀ ਕਰ ਲਈ ਹੈ। ਏਕਨਾਇਕੇ ਨੇ ਦੱਸਿਆ ਕਿ ਉਹਨਾਂ ਵਿਚੋਂ ਕੁਝ ਮਛੇਰੇ ਸੰਕਰਮਿਤ ਪਾਏ ਸਨ ਅਤੇ ਹੁਣ ਉਹਨਾਂ ਦੇ ਇਕਾਂਤਵਾਸ ਦੀ ਮਿਆਦ ਪੂਰੀ ਹੋ ਗਈ ਹੈ। 

ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੋਮਵਾਰ ਨੂੰ ਕੋਲੰਬੋ ਵਿਚ ਇਕ ਇਮੀਗ੍ਰੇਸ਼ਨ ਹਿਰਾਸਤ ਕੇਂਦਰ ਵਿਚ ਲਿਜਾਇਆ ਜਾਵੇਗਾ। ਇਕ ਅਦਾਲਤ ਨੇ ਸ਼੍ਰੀਲੰਕਾਈ ਨੇਵੀ ਵੱਲੋਂ ਦਸੰਬਰ ਵਿਚ ਹਿਰਾਸਤ ਵਿਚ ਲਏ ਗਏ 56 ਮਛੇਰਿਆਂ ਨੂੰ ਰਿਹਾਅ ਕਰਨ ਦਾ 25 ਜਨਵਰੀ ਨੂੰ ਆਦੇਸ਼ ਦਿੱਤਾ ਸੀ। ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਜੀ ਐੱਲ ਪੀਰਿਸ ਦੀ ਭਾਰਤ ਯਾਤਰਾ ਦੌਰਾਨ ਮਛੇਰਿਆਂ ਸੰਬੰਧੀ ਮਾਮਲੇ 'ਤੇ ਗੱਲ ਹੋਣੀ ਤੈਅ ਹੈ। ਪੀਰਿਸ ਐਤਵਾਰ ਨੂੰ ਵਾਰਤਾ ਲਈ ਨਵੀਂ ਦਿੱਲੀ ਪਹੁੰਚੇ ਸਨ। ਇਹਨਾਂ ਮਛੇਰਿਆਂ ਨੂੰ ਦੋ ਵੱਖ-ਵੱਖ ਦਿਨਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੱਛੀਆਂ ਫੜਨ ਵਾਲੀਆਂ ਉਹਨਾਂ ਦੀਆਂ 10 ਕਿਸ਼ਤੀਆਂ ਨੂੰ ਵੀ ਜ਼ਬਤ ਕਰ ਲਿਆ ਗਿਆ ਸੀ। ਮਛੇਰਿਆਂ ਦੀ ਰਿਹਾਈ ਦਾ ਅਦਾਲਤ ਦਾ ਆਦੇਸ਼ ਅਜਿਹੇ ਸਮੇਂ ਵਿਚ ਆਇਆ, ਜਦੋਂ ਆਰਥਿਕ ਸਹਾਇਤਾ ਵਾਰਤਾ ਦੀ ਪਿੱਠਭੂਮੀ ਵਿਚ ਭਾਰਤੀ ਅਧਿਕਾਰੀਆਂ ਨੇ ਸ਼੍ਰੀਲੰਕਾ ਤੋਂ ਉਹਨਾਂ ਨੂੰ ਮਨੁੱਖੀ ਆਧਾਰ 'ਤੇ ਰਿਹਾਅ ਕਰਨ ਦੀ ਅਪੀਲ ਕੀਤੀ ਸੀ। 

ਪੜ੍ਹੋ ਇਹ ਅਹਿਮ ਖ਼ਬਰ- 5 ਸਾਲ ਦਾ ਮਾਸੂਮ ਹਾਰਿਆ ਜ਼ਿੰਦਗੀ ਦੀ ਜੰਗ, ਦੁਨੀਆ ਭਰ ਦੇ ਦੇਸ਼ਾਂ ਨੇ ਪ੍ਰਗਟਾਇਆ ਸੋਗ (ਤਸਵੀਰਾਂ)

ਭਾਰਤ ਨੇ ਇਸੇ ਮਹੀਨੇ ਸ਼੍ਰੀਲੰਕਾ ਨੂੰ ਉਸ ਦੇ ਸਭ ਤੋਂ ਖਰਾਬ ਵਿਦੇਸ਼ੀ ਮੁਦਰਾ ਸੰਕਟ ਨਾਲ ਨਜਿੱਠਣ ਵਿਚ ਮਦਦ ਲਈ ਆਰਥਿਕ ਰਾਹਤ ਪੈਕੇਜ ਦੇਣ ਦੀ ਘੋਸ਼ਣਾ ਕੀਤੀ ਹੈ। ਇਸ ਵਿਚਕਾਰ ਉੱਤਰੀ ਮੱਛੀ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ 1 ਫਰਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ 21 ਭਾਰਤੀ ਮਛੇਰਿਆਂ ਨੂੰ ਸੋਮਵਾਰ ਨੂੰ ਬਾਅਦ ਵਿਚ ਪੁਆਇੰਟ ਪੇਡ੍ਰੋ ਮਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਸ਼੍ਰੀਲੰਕਾਈ ਨੇਵੀ ਨੇ ਸਥਾਨਕ ਮਛੇਰਿਆਂ ਵੱਲੋਂ ਸਾਵਧਾਨ ਕੀਤੇ ਜਾਣ ਦੇ ਬਾਅਦ ਦੇਸ਼ ਦੇ ਖੇਤਰੀ ਜਲ ਵਿਚ ਗੈਰ ਕਾਨੂੰਨੀ ਸ਼ਿਕਾਰ ਕਰਨ ਦੇ ਦੋਸ਼ ਵਿਚ 21 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਮੱਛੀ ਫੜਨ ਵਾਲੀਆਂ ਉਹਨਾਂ ਦੀਆਂ ਦੋ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਭਾਰਤੀ ਮੂਲ ਦੀ ਦੀਪਤੀ ਵੈਦ ਨਿਊਜਰਸੀ ਦੀ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਮਿਊਂਸੀਪਲ ਜੱਜ ਬਣੀ

ਭਾਰਤ ਅਤੇ ਸ਼੍ਰੀਲੰਕਾ ਦੇ ਸੰਬੰਧਾਂ ਵਿਚ ਮਛੇਰਿਆਂ ਦਾ ਮੁੱਦਾ ਇਕ ਸਮੱਸਿਆ ਬਣ ਰਿਹਾ ਹੈ। ਸ਼੍ਰੀਲੰਕਾਈ ਨੇਵੀ ਵੱਲੋਂ ਪਾਕਿ ਜਲਡਮਰੂਮੱਧ ਵਿਚ ਭਾਰਤੀ ਮਛੇਰਿਆਂ 'ਤੇ ਗੋਲੀਬਾਰੀ ਕਰਨ ਅਤੇ ਉਹਨਾਂ ਦੀਆਂ ਕਿਸ਼ਤੀਆਂ ਨੂੰ ਜ਼ਬਤ ਕਰ ਲੈਣ ਦੀ ਕਈ ਕਥਿਤ ਘਟਨਾਵਾਂ ਹੋਈਆਂ ਹਨ। ਸ਼੍ਰੀਲੰਕਾ ਅਤੇ ਤਮਿਲਨਾਡੂ ਵਿਚਕਾਰ ਪਾਕਿ ਜਲਡਮਰੂਮੱਧ ਪਾਣੀ ਦੀ ਇਕ ਤੰਗ ਪੱਟੀ ਹੈ ਜਿੱਥੇ ਮੱਛੀਆ ਬਹੁਤ ਵੱਡੀ ਗਿਣਤੀ ਵਿਚ ਮਿਲਦੀਆਂ ਹਨ ਅਤੇ ਦੋਹਾਂ ਦੇਸ਼ਾਂ ਦੇ ਮਛੇਰੇ ਉੱਥੇ ਮੱਛੀ ਫੜਦੇ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿਚ ਸ਼੍ਰੀਲੰਕਾ ਦੇ ਵਿੱਤ ਮੰਤਰੀ ਬ੍ਰੇਸਿਲ ਰਾਜਪਕਸ਼ੇ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਵਿਚਕਾਰ ਹੋਈ ਗੱਲਬਾਤ ਵਿਚ ਵੀ ਮਛੇਰਿਆਂ ਦਾ ਮੁੱਦਾ ਉਠਿਆ ਸੀ।
 


Vandana

Content Editor

Related News