ਨਸ਼ੇ 'ਚ ਟੱਲੀ ਟੀਚਰ ਨੇ ਚਰਚ ਦੇ ਬਾਹਰ ਕੀਤੀਆਂ ਅਸ਼ਲੀਲ ਹਰਕਤਾਂ
Friday, Jun 15, 2018 - 11:03 PM (IST)

ਸਾਊਥ ਵੇਲਸ— ਇਥੋਂ ਦੀ ਇਕ ਮਹਿਲਾ ਟੀਚਰ 'ਤੇ ਉਸ ਦੀ ਅਸ਼ਲੀਲ ਹਰਕਤ ਦੇ ਚੱਲਦੇ 6 ਮਹੀਨੇ ਲਈ ਸਕੂਲ 'ਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰਾਈਮਰੀ ਸਕੂਲ ਦੀ ਟੀਚਰ ਨੇ ਇਕ ਪਾਰਟੀ ਦੌਰਾਨ ਜ਼ਿਆਦਾ ਸ਼ਰਾਬ ਪੀ ਲਈ ਸੀ। ਇਸ ਤੋਂ ਬਾਅਦ ਮਹਿਲਾ ਟੀਚਰ ਨੇ ਚਰਚ ਦੇ ਬਾਹਰ ਗਾਲ੍ਹਾਂ ਕੱਢੀਆਂ ਤੇ ਅਸ਼ਲੀਲ ਹਰਕਤਾਂ ਕਰਨ ਲੱਗੀ। 51 ਸਾਲਾ ਔਰਤ ਨੇ ਚਰਚ ਦੇ ਫਾਦਰ ਦਾ ਵੀ ਗਲਾ ਫੜ੍ਹ ਕੇ ਖਿੱਚ ਲਿਆ। ਫਿੱਟਨੈੱਸ ਟੂ ਪ੍ਰੈਕਟਿਸ ਵਿਭਾਗ ਨੇ ਸੁਣਵਾਈ ਤੋਂ ਬਾਅਦ ਮਹਿਲਾ ਟੀਚਰ ਨੂੰ 6 ਮਹੀਨੇ ਲਈ ਸਸਪੈਂਡ ਕਰ ਦਿੱਤਾ ਹੈ।
ਜਾਣਕਾਰੀ ਦੇ ਮੁਤਾਬਕ, ਸਾਮੰਥਾ ਬੇਸਰਫੋਰਡ ਨਾਂ ਦੀ ਇਹ ਮਹਿਲਾ ਟੀਚਰ ਟਾਊਨਹਿੱਲ ਕਮਿਊਨਿਟੀ ਸਕੂਲ 'ਚ ਪੜ੍ਹਾਉਂਦੀ ਹੈ। ਉਹ ਆਪਣੇ ਸਹਿ-ਕਰਮਚਾਰੀਆਂ ਦੇ ਨਾਲ ਪਾਰਟੀ 'ਚ ਗਈ ਸੀ, ਜਿਥੇ ਉਸ ਨੇ ਕੁਝ ਜ਼ਿਆਦਾ ਹੀ ਸ਼ਰਾਬ ਪੀ ਲਈ। ਇਕ ਵਿਦੇਸ਼ੀ ਵੈੱਬਸਾਈਟ ਦੇ ਮੁਤਾਬਕ ਚਸ਼ਮਦੀਦਾਂ ਨੇ ਪੁਲਸ ਨੂੰ ਦੱਸਿਆ ਕਿ ਔਰਤ ਸ਼ਰਾਬ ਦੇ ਨਸ਼ੇ 'ਚ ਧੁੱਤ ਸੀ ਤੇ ਗਾਲ੍ਹਾਂ ਕੱਢ ਰਹੀ ਸੀ। ਉਸ ਨੇ ਜੇਹੋਵਾ ਵਿਟਨੈਸ ਟੈਂਪਲ ਦੇ ਬਾਹਰ ਅਸ਼ਲੀਲ ਹਰਕਤਾਂ ਵੀ ਕੀਤੀਆਂ ਤੇ ਉਥੇ ਕੰਮ ਕਰਨ ਵਾਲੇ ਗੇਵਿਨ ਯੰਗ ਨੂੰ ਵੀ ਗਾਲ੍ਹਾਂ ਕੱਢੀਆਂ। ਔਰਤ ਨੇ ਗੇਵਿਨ ਨਾਲ ਕੁੱਟਮਾਰ ਵੀ ਕੀਤੀ।