ਈਰਾਨ 'ਚ 51 ਲੋਕਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ, ਪੱਥਰ ਮਾਰ-ਮਾਰ ਕੇ ਉਤਾਰਿਆ ਜਾਵੇਗਾ ਮੌਤ ਦੇ ਘਾਟ

Tuesday, May 31, 2022 - 04:11 PM (IST)

ਈਰਾਨ 'ਚ 51 ਲੋਕਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ, ਪੱਥਰ ਮਾਰ-ਮਾਰ ਕੇ ਉਤਾਰਿਆ ਜਾਵੇਗਾ ਮੌਤ ਦੇ ਘਾਟ

ਤਹਿਰਾਨ: ਈਰਾਨ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਨਾਲ ਜੁੜੇ ਗੁਪਤ ਦਸਤਾਵੇਜ਼ਾਂ ਦੇ ਲੀਕ ਹੋਣ ਤੋਂ ਬਾਅਦ ਹੈਰਾਨ ਕਰਨ ਵਾਲੇ ਖ਼ੁਲਾਸੇ ਹੋਏ ਹਨ। ਈਰਾਨ 'ਚ 51 ਲੋਕਾਂ ਨੂੰ ਵਿਆਹ 'ਚ ਆਪਣੇ ਸਾਥੀ ਨਾਲ ਧੋਖਾਧੜੀ ਕਰਨ ਦੇ ਦੋਸ਼ 'ਚ ਸ਼ਰੀਆ ਕਾਨੂੰਨ ਤਹਿਤ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਲੋਕਾਂ ਨੂੰ ਪੱਥਰਾਂ ਨਾਲ ਮਾਰਿਆ ਜਾਵੇਗਾ। ਦਿ ਸਨ ਦੀ ਰਿਪੋਰਟ ਮੁਤਾਬਕ ਕੁੱਲ 23 ਔਰਤਾਂ ਅਤੇ 28 ਪੁਰਸ਼ਾਂ ਨੂੰ ਇਹ ਭਿਆਨਕ ਸਜ਼ਾ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਕਈ ਅਜਿਹੇ ਹਨ ਜਿਨ੍ਹਾਂ ਦੀ ਉਮਰ 20-30 ਸਾਲ ਦੇ ਵਿਚਕਾਰ ਹੈ।

ਇਹ ਵੀ ਪੜ੍ਹੋ: ਕੈਲੀਫੋਰਨੀਆ ਦੇ 78 ਸਾਲਾ ਬਜ਼ੁਰਗ ਨੂੰ 6 ਦਹਾਕਿਆਂ ਬਾਅਦ ਮਿਲਿਆ ਹਾਈ ਸਕੂਲ ਦਾ ਸਰਟੀਫਿਕੇਟ

ਦਰਅਸਲ ਈਰਾਨ ਇੱਕ ਇਸਲਾਮੀ ਦੇਸ਼ ਹੈ। ਇੱਥੇ ਸ਼ਰੀਆ ਕਾਨੂੰਨ ਤਹਿਤ ਅਪਰਾਧ ਦੀ ਸਜ਼ਾ ਦਿੱਤੀ ਜਾਂਦੀ ਹੈ। ਇਸਲਾਮੀ ਜੱਜ ਅਨੈਤਿਕਤਾ ਪ੍ਰਤੀ ਜ਼ੀਰੋ-ਸਹਿਣਸ਼ੀਲਤਾ ਦਾ ਰਵੱਈਆ ਅਪਣਾਉਂਦੇ ਹਨ। ਕੁਰਾਨ ਵਿੱਚ ਅਨੈਤਿਕਤਾ ਨੂੰ ਇੱਕ ਗੰਭੀਰ ਪਾਪ ਮੰਨਿਆ ਗਿਆ ਹੈ। ਕਾਨੂੰਨ ਮੁਤਾਬਕ ਸਜ਼ਾ ਸੁਣਾਏ ਜਾਣ ਵਾਲਿਆਂ ਨੂੰ ਪਹਿਲਾਂ ਕੱਪੜੇ ਵਿੱਚ ਲਪੇਟਿਆ ਜਾਵੇਗਾ ਅਤੇ ਫਿਰ ਉਨ੍ਹਾਂ ਨੂੰ ਲੱਕ ਤੱਕ ਰੇਤ ਵਿੱਚ ਦੱਬ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਸਾਵਧਾਨ! ਨਾਈਜੀਰੀਆ ’ਚ ਮੰਕੀਪਾਕਸ ਨਾਲ ਪਹਿਲੀ ਮੌਤ, 21 ਮਾਮਲਿਆਂ ਦੀ ਪੁਸ਼ਟੀ

ਕਮਰ ਦਾ ਉਪਰਲਾ ਹਿੱਸਾ ਮਿੱਟੀ ਦੇ ਉੱਪਰ ਰਹਿੰਦਾ ਹੈ। ਫਿਰ ਉਨ੍ਹਾਂ ਨੂੰ ਉਦੋਂ ਤੱਕ ਪੱਥਰਾਂ ਨਾਲ ਮਾਰਿਆ ਜਾਂਦਾ ਹੈ, ਜਦੋਂ ਤੱਕ ਪੀੜਤ ਦੀ ਮੌਤ ਨਹੀਂ ਹੋ ਜਾਂਦੀ। ਇਸ ਤਰ੍ਹਾਂ ਮੌਤ ਦੀ ਸਜ਼ਾ ਪ੍ਰਾਪਤ ਲੋਕਾਂ ਲਈ ਕੋਈ ਨਿਸ਼ਚਿਤ ਤਾਰੀਖ਼ ਨਹੀਂ ਹੈ। ਇਸ ਤਰ੍ਹਾਂ ਦੀ ਸਜ਼ਾ ਵਿੱਚ ਕਈ ਵਾਰ ਪੀੜਤਾਂ ਨੂੰ ਮੌਤ ਦਾ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਕੋਈ ਨਿਸ਼ਚਿਤ ਤਾਰੀਖ਼ ਨਾ ਹੋਣ ਕਾਰਨ ਉਨ੍ਹਾਂ ਅੰਦਰ ਹਮੇਸ਼ਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਨੂੰ ਆਪਣੀ ਮੌਤ ਦੀ ਤਾਰੀਖ਼ ਉਦੋਂ ਹੀ ਪਤਾ ਲੱਗ ਜਾਂਦੀ ਹੈ, ਜਦੋਂ ਜਲਾਦ ਉਨ੍ਹਾਂ ਨੂੰ ਲੈ ਜਾਣ ਲਈ ਆਉਂਦਾ ਹੈ। ਮੌਤ ਦੀ ਸਜ਼ਾ ਦੇਣ ਵਾਲੇ ਦੇਸ਼ਾਂ ਵਿੱਚ ਈਰਾਨ ਸਭ ਤੋਂ ਅੱਗੇ ਮੰਨਿਆ ਜਾਂਦਾ ਹੈ। ਈਰਾਨ ਵਿੱਚ ਪ੍ਰਤੀ ਵਿਅਕਤੀ ਨੂੰ ਫਾਂਸੀ ਦੀ ਦਰ ਸਭ ਤੋਂ ਵੱਧ ਹੈ।

ਇਹ ਵੀ ਪੜ੍ਹੋ: ਕੈਨੇਡਾ ਦੇ ਕਈ ਹੋਰ ਕਾਲਜ ਹੋ ਸਕਦੇ ਹਨ ਦੀਵਾਲੀਆ, ਭਾਰਤੀ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਡੁੱਬਣ ਦਾ ਖ਼ਤਰਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News