ਵੱਖਵਾਦੀ ਨੇਤਾਵਾਂ ਦੀ ਜੇਲ ਦੀ ਸਜ਼ਾ ਖਿਲਾਫ 50 ਹਜ਼ਾਰ ਲੋਕਾਂ ਕੀਤਾ ਪ੍ਰਦਰਸ਼ਨ

Sunday, Oct 27, 2019 - 04:18 AM (IST)

ਵੱਖਵਾਦੀ ਨੇਤਾਵਾਂ ਦੀ ਜੇਲ ਦੀ ਸਜ਼ਾ ਖਿਲਾਫ 50 ਹਜ਼ਾਰ ਲੋਕਾਂ ਕੀਤਾ ਪ੍ਰਦਰਸ਼ਨ

ਮੈਡ੍ਰਿਡ - ਸਪੇਨ ਦੇ ਬਾਰਸੀਲੋਨਾ 'ਚ ਕੈਟਲੋਨੀਆ ਦੇ ਵੱਖਵਾਦੀ ਨੇਤਾਵਾਂ ਦੀ ਜੇਲ ਦੀ ਸਜ਼ਾ ਖਿਲਾਫ ਆਯੋਜਿਤ ਪ੍ਰਦਰਸ਼ਨਾਂ 'ਚ ਸ਼ਨੀਵਾਰ ਨੂੰ ਲਗਭਗ 3,50,000 ਲੋਕਾਂ ਨੇ ਹਿੱਸਾ ਲਿਆ। ਬਾਰਸੀਲੋਨਾ ਦੇ ਅਕਬਨ ਗਾਡਰ ਨੇ ਦੱਸਿਆ ਕਿ ਕੈਟਲੋਨੀਆ ਦੀ ਨੈਸ਼ਨਲ ਅਸੈਂਬਲੀ ਅਤੇ ਓਮਨੀਅਮ ਸੰਸਕ੍ਰਤਿਕ ਜਨਤਕ ਸੰਗਠਨ ਇਨ੍ਹਾਂ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ, ਜਿਸ ਦਾ 100 ਤੋਂ ਜ਼ਿਆਦਾ ਸੰਗਠਨਾਂ, ਸੰਸਥਾਨਾਂ ਅਤੇ ਟ੍ਰੇਡ ਯੂਨੀਅਨਾਂ ਨੇ ਸਮਰਥਨ ਕੀਤਾ ਸੀ।

PunjabKesari

ਪ੍ਰਦਰਸ਼ਨ 'ਚ ਸ਼ਾਮਲ ਕੈਟਲੋਨੀਆ ਦੇ ਪ੍ਰੈਜ਼ੀਡੈਂਟ ਕਵਿਮ ਟੋਰਾ ਨੇ ਆਖਿਆ ਕਿ ਅਸੀਂ ਲੋਕ ਜਨਤਾ ਦੀ ਇੱਛਾ ਦੇ ਨਾਲ ਜਾਵਾਂਗੇ। ਜ਼ਿਕਰਯੋਗ ਹੈ ਕਿ ਸਪੇਨ ਦੀ ਸੁਪਰੀਮ ਕੋਰਟ ਨੇ ਸਾਲ 2017 'ਚ ਖੇਤਰੀ ਸੁਤੰਤਰਤਾ ਜਨਮਤ ਸੰਗ੍ਰਹਿ 'ਚ ਭੂਮਿਕਾ ਨਿਭਾਉਣ ਵਾਲੇ 12 ਵੱਖਵਾਦੀ ਨੇਤਾਵਾਂ 'ਚੋਂ 9 ਨੂੰ ਜੇਲ ਦੀ ਸਜ਼ਾ ਸੁਣਾਈ ਹੈ, ਜਿਸ ਦੇ ਵਿਰੋਧ 'ਚ ਲੋਕ ਪ੍ਰਦਰਸ਼ਨ ਕਰ ਰਹੇ ਹਨ। ਉਥੇ ਵੋਕਸ ਪਾਰਟੀ ਨੇ ਵੀ ਸ਼ਨੀਵਾਰ ਨੂੰ ਮੱਧ ਮੈਡ੍ਰਿਡ 'ਚ ਸਪੇਨ ਦੀ ਏਕਤਾ ਦੀ ਰੱਖਿਆ ਲਈ ਇਕ ਰੈਲੀ ਦਾ ਆਯੋਜਨ ਕੀਤਾ, ਜਿਸ 'ਚ 20 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਇਸ ਦੌਰਾਨ ਵੋਕਸ ਪਾਰਟੀ ਦੇ ਨੇਤਾ ਸੈਂਟੀਯਾਗੋ ਅਬਸਕਲ ਨੇ ਸਰਕਾਰ ਹਿੱਸਾ ਲਿਆ। ਇਸ ਦੌਰਾਨ ਵੋਰਸ ਪਾਰਟੀ ਦੇ ਨੇਤਾ ਸੈਂਟੀਯਾਗੋ ਅਬਸਕਲ ਨੇ ਸਰਕਾਰ ਤੋਂ ਕੈਟਲੋਨੀਆ ਦੇ ਵੱਖਵਾਦੀ ਪਾਰਟੀਆਂ 'ਤੇ ਪਾਬੰਦੀਆਂ ਲਾਉਣ ਦੀ ਮੰਗ ਕੀਤੀ।


author

Khushdeep Jassi

Content Editor

Related News