ਦੁਬਈ ਤੋਂ ਦੁੱਖਦਾਇਕ ਖ਼ਬਰ, ਉੱਚੀ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਬੱਚੀ ਦੀ ਮੌਤ

Wednesday, Dec 14, 2022 - 01:47 PM (IST)

ਦੁਬਈ ਤੋਂ ਦੁੱਖਦਾਇਕ ਖ਼ਬਰ, ਉੱਚੀ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਬੱਚੀ ਦੀ ਮੌਤ

ਦੁਬਈ (ਆਈ.ਏ.ਐੱਨ.ਐੱਸ.): ਦੁਬਈ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਦੁਬਈ ਦੇ ਪੂਰਬ ਵਿੱਚ ਅਲ ਕੁਸੈਸ ਵਿੱਚ ਇੱਕ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ 10 ਦਸੰਬਰ ਨੂੰ ਰਾਤ ਕਰੀਬ 9.30 ਵਜੇ ਅਲ ਬੁਸਤਾਨ ਸੈਂਟਰ ਨੇੜੇ ਪਰਿਵਾਰ ਦੇ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਖੁੱਲ੍ਹੀ ਇਕ ਛੋਟੀ ਜਿਹੀ ਖਿੜਕੀ ਤੋਂ ਇਹ ਬੱਚੀ ਡਿੱਗ ਗਈ ਸੀ।  

ਇੱਕ ਗੁਆਂਢੀ ਨੇ ਕਿਹਾ ਕਿ ਇਹ ਇੱਕ ਬਹੁਤ ਛੋਟੀ ਖਿੜਕੀ ਹੈ ਅਤੇ ਇਸ ਵਿੱਚੋਂ ਕਿਸੇ ਬੱਚੇ ਲਈ ਲੰਘਣਾ ਲਗਭਗ ਅਸੰਭਵ ਹੈ। ਮੈਨੂੰ ਯਕੀਨ ਨਹੀਂ ਹੈ ਕਿ ਇਹ ਕਿਵੇਂ ਹੋਇਆ, ਪਰ ਇਹ ਦਿਲ ਦਹਿਲਾਉਣ ਵਾਲਾ ਹੈ। ਉਸ ਨੇ ਅੱਗੇ ਦੱਸਿਆ ਕਿ ਬੱਚੀ ਚੁਸਤ ਅਤੇ ਪਿਆਰੀ  ਸੀ ਜੋ ਹਮੇਸ਼ਾ ਮੁਸਕਰਾਉਂਦੀ ਰਹਿੰਦੀ ਸੀ।ਅਖ਼ਬਾਰ ਨੇ ਰਿਪੋਰਟ ਦਿੱਤੀ ਕਿ ਯੂਏਈ ਵਿੱਚ ਅਧਿਕਾਰਤ ਦਸਤਾਵੇਜ਼ਾਂ ਨੂੰ ਪੂਰਾ ਕਰਨ ਤੋਂ ਬਾਅਦ ਪਰਿਵਾਰ ਨੂੰ ਬੱਚੀ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਭਾਰਤ ਵਾਪਸ ਭੇਜਣ ਦੀ ਉਮੀਦ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਭਾਰਤੀ-ਅਮਰੀਕੀ ਡਾਕਟਰ ਦੀ ਮੌਤ

ਪੰਜ ਸਾਲਾ ਬੱਚੀ ਦੀ ਮੌਤ ਯੂਏਈ ਵਿੱਚ ਇਸ ਸਾਲ ਹੋਣ ਵਾਲੀ ਤੀਜੀ ਅਜਿਹੀ ਦੁਰਘਟਨਾ ਹੈ।ਪਿਛਲੇ ਮਹੀਨੇ ਏਸ਼ੀਅਨ ਮੂਲ ਦੇ ਇੱਕ ਤਿੰਨ ਸਾਲ ਦੇ ਬੱਚੇ ਦੀ ਸ਼ਾਰਜਾਹ ਵਿੱਚ ਅਲ ਤਾਵੂਨ ਖੇਤਰ ਵਿੱਚ ਇੱਕ ਇਮਾਰਤ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ।ਫਰਵਰੀ ਵਿਚ ਸ਼ਾਰਜਾਹ ਦੇ ਕਿੰਗ ਫੈਸਲ ਸਟਰੀਟ 'ਤੇ ਸਥਿਤ ਇਕ ਰਿਹਾਇਸ਼ੀ ਟਾਵਰ ਦੀ 32ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਇਕ 10 ਸਾਲਾ ਏਸ਼ੀਆਈ ਬੱਚੇ ਦੀ ਮੌਤ ਹੋ ਗਈ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News