ਸ਼ਾਪਿੰਗ ਮਾਲ ''ਚ ਹੋਏ ਹਾਦਸੇ ਕਾਰਨ ਹੋਈ 5 ਸਾਲਾ ਬੱਚੇ ਦੀ ਮੌਤ

Wednesday, Aug 04, 2021 - 02:37 PM (IST)

ਸ਼ਾਪਿੰਗ ਮਾਲ ''ਚ ਹੋਏ ਹਾਦਸੇ ਕਾਰਨ ਹੋਈ 5 ਸਾਲਾ ਬੱਚੇ ਦੀ ਮੌਤ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਦੇ ਏਸੇਕਸ ਵਿਚ ਇਕ ਡਿਪਾਰਟਮੈਂਟਲ ਸਟੋਰ ਵਿਚ ਸੱਟਾਂ ਲੱਗਣ ਕਾਰਨ ਇਕ 5 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਇਸ ਛੋਟੇ ਬੱਚੇ ਨਾਲ ਇਹ ਹਾਦਸਾ ਸਟੋਰ ਵਿਚ ਇਕ ਸ਼ੀਸ਼ਾ ਉਸਦੇ ਸਿਰ ਉੱਤੇ ਡਿੱਗਣ ਕਾਰਨ ਵਾਪਰਿਆ ਹੈ। ਇਸ 5 ਸਾਲਾ ਬੱਚੇ ਦਾ ਨਾਮ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਪੁਲਸ ਅਨੁਸਾਰ ਕੋਲਚੈਸਟਰ ਹਾਈ ਸਟ੍ਰੀਟ 'ਤੇ, ਫੈਨਵਿਕ ਡਿਪਾਰਟਮੈਂਟ ਸਟੋਰ ਵਿਚ ਪਿਛਲੇ ਮੰਗਲਵਾਰ ਸਵੇਰੇ ਕਰੀਬ 11:30 ਵਜੇ ਦੇ ਕਰੀਬ ਇਸ ਬੱਚੇ ਨਾਲ ਇਹ ਹਾਦਸਾ ਵਾਪਰਿਆ। ਹਾਦਸੇ ਉਪਰੰਤ ਉਸ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਇਕ ਹਫ਼ਤੇ ਬਾਅਦ ਪੁਲਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਦੀ ਸੱਟਾਂ ਦੇ ਨਤੀਜੇ ਵਜੋਂ ਮੌਤ ਹੋ ਗਈ। ਡਿਪਾਰਟਮੈਂਟਲ ਸਟੋਰ ਦੀ ਮੈਨੇਜਰ ਮੀਆ ਫੇਨਵਿਕ ਨੇ ਬੱਚੇ ਦੀ ਮੌਤ ਲਈ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਹਰ ਤਰ੍ਹਾਂ ਦੀ ਸਹਾਇਤਾ ਦਾ ਵਾਅਦਾ ਕੀਤਾ ਹੈ।


author

cherry

Content Editor

Related News