ਸ਼੍ਰੀਲੰਕਾ ਧਮਾਕੇ ਮਾਮਲੇ ''ਚ 5 ਸ਼ੱਕੀਆਂ ਨੂੰ ਯੂ.ਏ.ਈ. ਤੋਂ ਲਿਆਂਦਾ ਗਿਆ ਵਾਪਸ

06/14/2019 3:11:17 PM

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਵਿਚ ਈਸਟਰ ਮੌਕੇ 'ਤੇ ਸਿਲਸਿਲੇਵਾਰ ਧਮਾਕਿਆਂ ਦੇ ਮਾਮਲੇ ਵਿਚ ਪੰਜ ਸ਼ੱਕੀਆਂ ਨੂੰ ਸੰਯੁਕਤ ਰਾਸ਼ਟਰ ਅਮੀਰਾਤ ਤੋਂ ਵਾਪਸ ਵਤਨ ਲਿਆਂਦਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਸ਼ੱਕੀਆਂ ਵਿਚ ਮੁਹੰਮਦ ਮਿਲਹਾਨ ਵੀ ਸ਼ਾਮਲ ਹਨ, ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਨੈਸ਼ਨਲ ਤੌਹੀਦ ਜਮਾਤ (ਐਨ.ਟੀ.ਜੇ.) ਦਾ ਮੈਂਬਰ ਹੈ। ਇਨ੍ਹਾਂ ਹਮਲਿਆਂ ਲਈ ਐਨ.ਟੀ.ਜੇ. ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਟਾਈਮਜ਼ ਆਨਲਾਈਨ ਦੀ ਇਕ ਖਬਰ ਮੁਤਾਬਕ ਈਸਟਰ ਦੇ ਮੌਕੇ 'ਤੇ ਐਤਵਾਰ ਨੂੰ ਹੋਏ ਹਮਲੇ ਤੋਂ ਪਹਿਲਾਂ ਜਾਰੀ ਖੁਫੀਆ ਚਿਤਾਵਨੀ ਵਿਚ ਉਸ ਦਾ ਨਾਂ ਸ਼ੱਕੀ ਅੱਤਵਾਦੀ ਦੇ ਤੌਰ 'ਤੇ ਦਰਜ ਸੀ।

ਅਪਰਾਧ ਜਾਂਚ ਵਿਭਾਗ ਦੇ ਅਧਿਕਾਰੀਆਂ ਦੇ ਇਕ ਦਸਤੇ ਨੇ ਸ਼ੱਕੀਆਂ ਨੂੰ ਦੁਬਈ ਵਿਚ ਆਪਣੀ ਹਿਰਾਸਤ ਵਿਚ ਲੈ ਲਿਆ ਅਤੇ ਪੁੱਛਗਿੱਛ ਲਈ ਉਨ੍ਹਾਂ ਨੂੰ ਵਾਪਸ ਲੈ ਆਏ। ਪੁਲਸ ਬੁਲਾਰੇ ਰੂਵਨ ਗੁਨਸ਼ੇਖਰ ਨੇ ਇਕ ਬਿਆਨ ਵਿਚ ਕਿਹਾ ਕਿ ਅਪਰਾਧ ਜਾਂਚ ਵਿਭਾਗ ਅਧਿਕਾਰੀ ਸ਼ੱਕੀਆਂ ਨੂੰ ਅੱਜ ਸਵੇਰੇ ਵਾਪਸ ਲੈ ਆਏ। ਇਸ ਮਾਮਲੇ ਵਿਚ 258 ਲੋਕ ਮਾਰੇ ਗਏ ਸਨ ਅਤੇ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।


Sunny Mehra

Content Editor

Related News