20 ਸਾਲਾਂ ਵਿਚ ਚੀਨ ਨੇ ਦੁਨੀਆ ਨੂੰ ਦਿੱਤੀਆਂ 5 ਮਹਾਮਾਰੀਆਂ : ਅਮਰੀਕੀ ਅਧਿਕਾਰੀ

Wednesday, May 13, 2020 - 12:21 PM (IST)

20 ਸਾਲਾਂ ਵਿਚ ਚੀਨ ਨੇ ਦੁਨੀਆ ਨੂੰ ਦਿੱਤੀਆਂ 5 ਮਹਾਮਾਰੀਆਂ : ਅਮਰੀਕੀ ਅਧਿਕਾਰੀ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਕਿਹਾ ਕਿ ਪਿਛਲੇ 20 ਸਾਲਾਂ ਵਿਚ ਚੀਨ ਤੋਂ ਪੰਜ ਮਹਾਮਾਰੀਆਂ ਆਈਆਂ ਹਨ ਅਤੇ ਇਸ ਨੂੰ ਕਿਸੇ ਨਾ ਕਿਸੇ ਬਿੰਦੂ 'ਤੇ ਰੋਕਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਕਾਰਨ ਲਗਭਗ ਢਾਈ ਲੱਖ ਲੋਕਾਂ ਦੀ ਜਾਨ ਗਈ ਹੈ ਤੇ ਇਸ ਦਾ ਜ਼ਿੰਮੇਵਾਰ ਚੀਨ ਹੈ। 
ਓ ਬ੍ਰਾਇਨ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ, "ਪੂਰੀ ਦੁਨੀਆ ਦੇ ਲੋਕ ਖੜ੍ਹੇ ਹੋਣਗੇ ਅਤੇ ਚੀਨੀ ਸਰਕਾਰ ਨੂੰ ਕਹਿਣਗੇ ਕਿ ਅਸੀਂ ਚੀਨ ਤੋਂ ਬਾਹਰ ਆ ਰਹੀਆਂ ਇਨ੍ਹਾਂ ਮਹਾਂਮਾਰੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਭਾਵੇਂ ਇਹ ਜਾਨਵਰਾਂ ਦੇ ਬਾਜ਼ਾਰਾਂ ਵਿਚੋਂ ਆ ਰਹੀਆਂ ਹਨ ਜਾਂ ਫੇਰ ਲੈਬਜ਼ ਤੋਂ।" 

ਉਨ੍ਹਾਂ ਕਿਹਾ," ਅਸੀਂ ਜਾਣਦੇ ਹਾਂ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਵੁਹਾਨ ਤੋਂ ਹੋਈ ਸੀ ਅਤੇ ਅਜਿਹੇ ਸਬੂਤ ਹਨ ਜੋ ਦੱਸਦੇ ਹਨ ਕਿ ਇਹ ਵਾਇਰਸ ਕਿਸੇ ਲੈਬਾਰਟਰੀ ਜਾਂ ਪਸ਼ੂ ਬਾਜ਼ਾਰ 'ਚੋਂ ਨਿਕਲਿਆ ਹੈ। ਪਿਛਲੇ 20 ਸਾਲਾਂ ਵਿਚ ਚੀਨ ਵਿਚ ਪੰਜ ਮਹਾਮਾਰੀ ਆਈਆਂ ਹਨ। ਸਾਰਸ, ਏਵੀਅਨ ਫਲੂ, ਸਵਾਈਨ ਫਲੂ ਅਤੇ ਹੁਣ ਕੋਵਿਡ -19 ਵਰਗੀਆਂ ਬੀਮਾਰੀਆਂ ਦੀ ਸ਼ੁਰੂਆਤ ਚੀਨ ਵਿਚ ਹੋਈ ਤੇ ਫਿਰ ਇਹ ਸਾਰੀ ਦੁਨੀਆ ਵਿਚ ਫੈਲੀਆਂ। ਅਜਿਹੀ ਸਥਿਤੀ ਵਿਚ ਲੋਕ ਕਿਵੇਂ ਜੀਅ ਸਕਦੇ ਹਨ।" ਬ੍ਰਾਇਨ ਨੇ ਇਹ ਨਹੀਂ ਕਿਹਾ ਕਿ ਚੀਨ ਤੋਂ ਪੈਦਾ ਹੋਈ ਪੰਜਵੀਂ ਮਹਾਂਮਾਰੀ ਕਿਹੜੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਕਿਤੇ ਨਾ ਕਿਤੇ ਰੋਕਣਾ ਪਵੇਗਾ। ਅਸੀਂ ਚੀਨ ਨੂੰ ਮਦਦ ਲਈ ਸਿਹਤ ਪੇਸ਼ੇਵਰਾਂ ਨੂੰ ਮਦਦ ਲਈ ਚੀਨ ਭੇਜਣ ਦਾ ਪ੍ਰਸਤਾਵ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ।


author

Lalita Mam

Content Editor

Related News