ਘਰ ''ਚੋਂ ਮਿਲੀਆਂ ਇੱਕੋ ਪਰਿਵਾਰ ਦੇ 3 ਬੱਚਿਆਂ ਸਣੇ 5 ਮੈਂਬਰਾਂ ਦੀਆਂ ਲਾਸ਼ਾਂ

03/18/2023 4:48:33 PM

ਸਿਓਲ (ਏਜੰਸੀ)- ਦੱਖਣੀ ਕੋਰੀਆ ਦੇ ਇੰਚੀਓਨ ਵਿੱਚ ਇੱਕ ਪਰਿਵਾਰ ਦੇ 5 ਮੈਂਬਰਾਂ ਦੇ ਘਰ ਵਿੱਚ ਮ੍ਰਿਤਕ ਪਾਏ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਪੁਲਸ ਨੇ ਜਾਂਚ ਸ਼ੁਰੂ ਕੀਤੀ। ਮਿਚੂਹੋਲ ਪੁਲਸ ਸਟੇਸ਼ਨ ਅਨੁਸਾਰ ਪੁਲਸ ਨੂੰ ਸਵੇਰੇ 10:37 ਵਜੇ ਇੱਕ ਕਾਲ ਆਈ ਕਿ ਸਿਓਲ ਤੋਂ 27 ਕਿਲੋਮੀਟਰ ਪੱਛਮ ਵਿੱਚ ਸ਼ਹਿਰ ਦੇ ਮਿਚੂਹੋਲ ਵਾਰਡ ਵਿੱਚ ਇੱਕ ਅਪਾਰਟਮੈਂਟ ਵਿੱਚ ਲੋਕ ਬੇਸੁੱਧ ਪਏ ਹੋਏ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚੋਂ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਹੁਣ ਹੋਇਆ ਇਹ ਖ਼ੁਲਾਸਾ

ਮ੍ਰਿਤਕਾਂ ਦੀ ਪਛਾਣ ਮਾਤਾ-ਪਿਤਾ ਅਤੇ ਉਨ੍ਹਾਂ ਦੇ 3 ਛੋਟੇ ਬੱਚਿਆਂ ਵਜੋਂ ਹੋਈ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਘਰ ਆਏ ਇਕ ਰਿਸ਼ਤੇਦਾਰ ਨੇ ਦੇਖਿਆ। ਪੁਲਸ ਨੂੰ ਸ਼ੱਕ ਹੈ ਕਿ 49 ਸਾਲਾ ਪਿਤਾ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਮਾਰਨ ਤੋਂ ਬਾਅਦ ਆਪਣੀ ਜਾਨ ਲੈ ਲਈ ਹੋ ਸਕਦੀ ਹੈ। ਪਿਤਾ ਦੀ ਲਾਸ਼ ਇਕ ਕਮਰੇ ਵਿਚ ਇਕੱਲੀ ਮਿਲੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੀਆਂ ਲਾਸ਼ਾਂ ਦੂਜੇ ਕਮਰੇ ਵਿਚ ਸਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਨੈਸ਼ਨਲ ਫੋਰੈਂਸਿਕ ਸਰਵਿਸ ਨੂੰ ਭੇਜਿਆ ਜਾਵੇਗਾ। ਪੁਲਸ ਨੇ ਕਿਹਾ ਕਿ ਉਹ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਸੰਭਾਵਿਤ ਕਰਜ਼ੇ ਦੀਆਂ ਸਮੱਸਿਆਵਾਂ ਸਮੇਤ ਪਿਤਾ ਦੇ ਹਾਲਾਤਾਂ ਦੀ ਵੀ ਜਾਂਚ ਕਰਨਗੇ।

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀਆਂ 'ਤੇ ਲਟਕੀ 'ਡਿਪੋਰਟੇਸ਼ਨ' ਦੀ ਤਲਵਾਰ, ਕੈਨੇਡਾ ਬੇਸਡ ਫਾਊਂਡੇਸ਼ਨ ਨੇ ਫੜੀ ਸਟੂਡੈਂਟਸ ਦੀ ਬਾਂਹ


cherry

Content Editor

Related News