ਫਿਲੀਪੀਨਜ਼ ''ਚ ਬੱਸ ਤੇ ਵੈਨ ਦੀ ਟੱਕਰ, 5 ਮਰੇ 33 ਜ਼ਖਮੀ
Saturday, Dec 14, 2019 - 08:23 PM (IST)

ਮਨੀਲਾ (ਏਜੰਸੀ)-ਮਨੀਲਾ ਦੇ ਦੱਖਣ ਵਿਚ ਕਨੀਜ਼ੋਨ ਸੂਬੇ ਵਿਚ ਇਕ ਬੱਸ ਅਤੇ ਟਰਾਂਸਪੋਰਟ ਵੈਨ ਵਿਚਾਲੇ ਹੋਈ ਟੱਕਰ 'ਚ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲਸ ਨੇ ਮੀਡੀਆ ਨੂੰ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਟੱਕਰ ਸਵੇਰੇ 4:30 ਵਜੇ ਦੇ ਤਕਰੀਬਨ ਹੋਈ। ਪਗਬੀਲਾਓ ਕਸਬੇ ਵਿੱਚ ਇੱਕ ਰਾਜਮਾਰਗ 'ਤੇ ਇਕ ਬੱਸ ਅਤੇ ਵੈਨ ਵਿਚਕਾਰ ਭਿਆਨਕ ਟੱਕਰ ਹੋ ਗਈ। ਪੁਲਸ ਨੇ ਦੱਸਿਆ ਕਿ ਪੰਜਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜ਼ਖਮੀਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਜਾਂਚ-ਪੜਤਾਲ ਤੋਂ ਪਤਾ ਲੱਗਾ ਕਿ ਵੈਨ ਹਾਈਵੇ 'ਤੇ ਆ ਰਹੀ ਇਕ ਲੇਨ ਵਿਚ ਜਾ ਵੜੀ ਅਤੇ ਬੱਸ ਨਾਲ ਉਸ ਦੀ ਟੱਕਰ ਹੋ ਗਈ।