ਉਜ਼ਬੇਕਿਸਤਾਨ ’ਚ ਡਿੱਗੇ ਅਫ਼ਗਾਨਿਸਤਾਨ ਦੇ 5 ਰਾਕੇਟ

07/09/2022 5:19:50 PM

ਤਾਸ਼ਕੰਦ : ਅਫ਼ਗਾਨਿਸਤਾਨ ਤੋਂ ਦਾਗ਼ੇ ਗਏ ਪੰਜ ਰਾਕੇਟ ਗੁਆਂਢੀ ਉਜ਼ਬੇਕਿਸਤਾਨ ਦੇ ਦੱਖਣ ’ਚ ਸਰਹੱਦੀ ਕਸਬੇ ਤੇਰਮੇਜ ’ਤੇ ਡਿੱਗੇ। ਸਮਾਚਾਰ ਏਜੰਸੀ ਸ਼ਿਨਹੂਆ ਨੇ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਮੰਗਲਵਾਰ ਨੂੰ ਚਾਰ ਰਾਕੇਟ ਮਜਨੂਨਟੋਲ ਦੇ ਨੇੜੇ ਤੇੜੇ ਦੇ ਇਲਾਕੇ ’ਚ ਅਤੇ ਇਕ ਫੁੱਟਬਾਲ ਸਟੇਡੀਅਮ ’ਚ ਡਿੱਗੇ। ਮੰਤਰਾਲੇ ਮੁਤਾਬਕ ਕਿਸੇ ਵੀ ਰਾਕੇਟ ’ਚ ਧਮਾਕਾ ਨਹੀਂ ਹੋਇਆ। ਚਾਰ ਘਰਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ ਪਰ ਲੋਕ ਸੁਰੱਖਿਅਤ ਹਨ।

ਬਿਆਨ ’ਚ ਕਿਹਾ ਗਿਆ ਹੈ ਕਿ ਇਸ ਸਮੇਂ ਉਜ਼ਬੇਕਿਸਤਾਨ ਦੇ ਸਮਰੱਥ ਅਧਿਕਾਰੀ ਘਟਨਾ ਦੇ ਕਾਰਨਾਂ ਬਾਰੇ ਅਫ਼ਗਾਨ ਧਿਰ ਨਾਲ ਗੱਲਬਾਤ ਕਰ ਰਹੇ ਹਨ। ਕਿਹਾ ਜਾਂਦਾ ਹੈ ਕਿ ਲਾਂਚ ਕੀਤੀਆਂ ਗਈਆਂ ਮਿਜ਼ਾਈਲਾਂ ’ਚੋਂ ਇਕ ਬਿਨਾਂ ਧਮਾਕੇ ਦੇ ਫੁੱਟਬਾਲ ਸਟੇਡੀਅਮ ’ਚ ਡਿੱਗੀ ਸੀ। ਉਜ਼ਬੇਕ ਮੰਤਰਾਲੇ ਦੇ ਬਿਆਨ ਅਨੁਸਾਰ ਸਬੰਧਿਤ ਉਜ਼ਬੇਕ ਅਧਿਕਾਰੀ ਇਸ ਸਮੇਂ ਘਟਨਾ ਦੇ ਕਾਰਨਾਂ ਨੂੰ ਨਿਰਧਾਰਤ ਕਰਨ ਲਈ ਜ਼ਰੂਰੀ ਕਦਮ ਚੁੱਕਣ ਲਈ ਅਫ਼ਗਾਨ ਧਿਰ ਨਾਲ ਕੰਮ ਕਰ ਰਹੇ ਹਨ। ਤਾਲਿਬਾਨ ਦੇ ਅਧਿਕਾਰੀਆਂ ਨੇ ਅਜੇ ਤੱਕ ਇਸ ਘਟਨਾ ’ਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਆਈ. ਐੱਸ. ਆਈ. ਐੱਸ. ਦੀ ਖੁਰਾਸਾਨ ਸ਼ਾਖਾ ਨੇ ਦੋਸ਼ ਲਗਾਇਆ ਸੀ ਕਿ ਉਸ ਨੇ ਇਸ ਸਾਲ ਅਪ੍ਰੈਲ ’ਚ ਉਜ਼ਬੇਕਿਸਤਾਨ ਦੇ ਖੇਤਰ ’ਚ ਰਾਕੇਟ ਕਾਰਵਾਈ ਸ਼ੁਰੂ ਕੀਤਾ ਸੀ, ਹਾਲਾਂਕਿ ਉਸ ਸਮੇਂ ਉਜ਼ਬੇਕ ਵਿਦੇਸ਼ ਮੰਤਰਾਲੇ ਨੇ ਇਸ ਤੋਂ ਇਨਕਾਰ ਕੀਤਾ ਸੀ।


Manoj

Content Editor

Related News