ਚੀਨ ਦੇ ਯੂੰਨਾਨ ਸੂਬੇ ''ਚ 5.5 ਤੀਬਰਤਾ ਦਾ ਆਇਆ ਭੂਚਾਲ, 22 ਜ਼ਖਮੀ
Sunday, Jan 02, 2022 - 07:45 PM (IST)
ਬੀਜਿੰਗ-ਦੱਖਣੀ ਪੱਛਮੀ ਚੀਨ ਦੇ ਯੂੰਨਾਨ ਸੂਬੇ ਦੇ ਨਿੰਗਲਾਂਗ ਕਾਊਂਟੀ 'ਚ ਐਤਵਾਰ ਨੂੰ ਆਏ 5.5 ਤੀਬਰਤਾ ਦੇ ਭੂਚਾਲ ਤੋਂ ਬਾਅਦ ਘਟੋ-ਘੱਟ 22 ਲੋਕ ਜ਼ਖਮੀ ਹੋ ਗਏ ਹਨ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਨੇ ਖਬਰ ਦਿੱਤੀ ਹੈ ਕਿ ਭੂਚਾਲ ਦਾ ਝਟਕਾ ਦੁਪਹਿਰ ਕਰੀਬ 3 ਵਜੇ ਆਇਆ ਸੀ ਅਤੇ ਇਸ ਦਾ ਕੇਂਦਰ ਲਿਜਿਆਂਗ ਸ਼ਹਿਰ 'ਚ ਨਿੰਗਲਾਂਗ ਕਾਊਂਟੀ ਤੋਂ 60 ਕਿਲੋਮੀਟਰ ਦੂਰ ਹੈ ਅਤੇ ਯੋਂਗਨਿੰਗ ਨਗਰ ਤੋਂ ਤਿੰਨ ਕਿਲੋਮੀਟਰ ਦੂਰ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਤੇ ਚੀਨ ਨੇ ਗਵਾਦਰ ਬੰਦਰਗਾਹ ਨੂੰ ਲੈ ਕੇ ਲਿਆ ਸੰਕਲਪ
ਨਿੰਗਲਾਂਗ ਪ੍ਰਚਾਰ ਵਿਭਾਗ ਨੇ ਦੱਸਿਆ ਕਿ ਪਿੰਡ 'ਚ ਕਈ ਘਰਾਂ ਤੋਂ ਟਾਈਲਾਂ ਡਿੱਗ ਗਈਆਂ ਹਨ। ਖਬਰ ਮੁਤਾਬਕ, ਪ੍ਰਭਾਵਿਤ ਖੇਤਰ ਦੀ ਆਬਾਦੀ 24,000 ਹੈ। ਨਿੰਗਲਾਂਗ 'ਚ ਫਾਇਰ ਵਿਭਾਗ ਨੇ ਭੂਚਾਲ ਦੇ ਕੇਂਦਰ ਵਾਲੇ ਇਲਾਕੇ 'ਚ ਆਪਦਾ ਦੀ ਸਥਿਤੀ ਦਾ ਪਤਾ ਲਾਉਣ ਲਈ ਚਾਰ ਗੱਡੀਆਂ ਅਤੇ 15 ਲੋਕਾਂ ਨੂੰ ਭੇਜਿਆ ਹੈ। 60 ਮੈਂਬਰੀ ਖੋਜ ਅਤੇ ਬਚਾਅ ਟੀਮ ਨੂੰ ਵੀ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ : ਮਿਸੀਸਿਪੀ 'ਚ ਨਵੇਂ ਸਾਲ ਦੀ ਪਾਰਟੀ ਦੌਰਾਨ ਹੋਈ ਗੋਲੀਬਾਰੀ, 3 ਦੀ ਮੌਤ ਤੇ 4 ਜ਼ਖਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।