ਤੁਰਕੀ ''ਚ 5.4 ਤੀਬਰਤਾ ਦੇ ਭੂਚਾਲ ਦੇ ਝਟਕੇ, 5 ਜ਼ਖਮੀ

Thursday, Jun 25, 2020 - 10:49 PM (IST)

ਤੁਰਕੀ ''ਚ 5.4 ਤੀਬਰਤਾ ਦੇ ਭੂਚਾਲ ਦੇ ਝਟਕੇ, 5 ਜ਼ਖਮੀ

ਅੰਕਾਰਾ (ਏਪੀ): ਦੱਖਣ-ਪੂਰਬੀ ਤੁਰਕੀ ਵਿਚ ਮੱਧਮ ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਵੀਰਵਾਰ ਨੂੰ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਕੁਝ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਪੰਜ ਲੋਕਾਂ ਨੂੰ ਕੁਝ ਸੱਟਾਂ ਲੱਗੀਆਂ ਹਨ। ਹਬੇਰ ਤੁਰਕ ਨਿਊਜ਼ ਚੈਨਲ ਦੀ ਖਬਰ ਮੁਤਾਬਕ ਆਪਦਾ ਤੇ ਐਮਰਜੈਂਸੀ ਪ੍ਰਬੰਧਨ ਪ੍ਰੈਸੀਡੈਂਸੀ ਨੇ ਦੱਸਿਆ ਕਿ ਈਰਾਨ ਨਾਲ ਲੱਗਦੀ ਸਰਹੱਦ ਦੇ ਨੇੜੇ ਵਾਨ ਸੂਬੇ ਦੇ ਓਜਾਲਪ ਵਿਚ 5.4 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ 6.9 ਕਿਲੋਮੀਟਰ ਦੀ ਗਹਿਰਾਈ 'ਤੇ ਆਇਆ ਸੀ ਤੇ ਇਸ ਦੇ ਝਟਕੇ ਗੁਆਂਢੀ ਸੂਬਿਆਂ ਵਿਚ ਵੀ ਮਹਿਸੂਸ ਕੀਤੇ ਗਏ। 

ਵਾਨ ਦੇ ਗਵਰਨਰ ਮਹਿਮਤ ਈਮਿਨ ਬਿਲਮੇਜ ਨੇ ਕਿਹਾ ਕਿ ਓਜਾਲਪ ਤੇ ਗੁਆਂਢ ਦੇ ਪਿੰਡਾਂ ਵਿਚ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਲੋਕ ਇਮਾਰਤਾਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਸੇ ਦੌਰਾਨ ਜ਼ਖਮੀ ਹੋ ਗਏ।


author

Baljit Singh

Content Editor

Related News