ਜਾਪਾਨ ਵਿਚ ਮੁੜ 5.2 ਤੀਬਰਤਾ ਦੇ ਭੂਚਾਲ ਦੇ ਝਟਕੇ, 120 ਤੋਂ ਵੱਧ ਜ਼ਖਮੀ
Sunday, Feb 14, 2021 - 09:04 PM (IST)
ਟੋਕੀਓ-ਜਾਪਾਨ ਵਿਚ ਐਤਵਾਰ ਨੂੰ ਮੁੜ 5.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੇਸ਼ ਦੀ ਮੌਸਮ ਵਿਗਿਆਨ ਏਜੰਸੀ ਮੁਤਾਬਕ ਭੂਚਾਲ ਦੇ ਇਹ ਝਟਕੇ ਫੁਕੁਸ਼ਿਮਾ ਇਲਾਕੇ ਵਿਚ ਮੁੱਖ ਰੂਪ ਨਾਲ ਆਏ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 50 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਜਾਪਾਨ ਵਿਚ 7.3 ਤੀਬਰਤਾ ਦੇ ਭੂਚਾਲ ਦੇ ਝਟਕੇ ਆਏ ਸਨ। ਉਕਤ ਭੂਚਾਲ ਦੌਰਾਨ 120 ਤੋਂ ਵੱਧ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਇਹ ਵੀ ਪੜ੍ਹੋ -ਨਿਊਯਾਰਕ 'ਚ ਚਾਕੂਬਾਜ਼ੀ ਦੀਆਂ ਘਟਨਾਵਾਂ 'ਚ 2 ਦੀ ਮੌਤ
ਭੂਚਾਲ ਕਾਰਣ ਵਧੇਰੇ ਮਕਾਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਕਾਰਣ ਵੀ ਕਈ ਲੋਕ ਜ਼ਖਮੀ ਹੋ ਗਏ। 3 ਵਿਅਕਤੀਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਨੇ ਕਿਹਾ ਕਿ ਫੁਕੁਸ਼ਿਮਾ, ਮਿਆਗੀ ਅਤੇ ਕੁਝ ਹੋਰਨਾਂ ਥਾਵਾਂ ਤੋਂ ਵੀ ਲੋਕਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਆਈਆਂ ਹਨ। ਖੁਸ਼ਕਿਸਮਤੀ ਨਾਲ ਕਿਸੇ ਪਾਸਿਓਂ ਵੀ ਮੌਤ ਦੀ ਕੋਈ ਖਬਰ ਨਹੀਂ।
ਇਹ ਵੀ ਪੜ੍ਹੋ -ਲਿਬਨਾਨ 'ਚ ਸਿਹਤ ਮੁਲਾਜ਼ਮਾਂ ਤੇ ਬਜ਼ੁਰਗਾਂ ਲਈ ਸ਼ੁਰੂ ਹੋਇਆ ਕੋਵਿਡ-19 ਟੀਕਾਕਰਨ
ਪ੍ਰਧਾਨ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਹਫਤੇ ਵਿਚ ਕੁਝ ਹੋਰ ਝਟਕੇ ਆ ਸਕਦੇ ਹਨ। ਦੇਸ਼ ਦੇ ਉੱਤਰੀ-ਪੂਰਬੀ ਹਿੱਸਿਆਂ ਵਿਚ ਭੂਚਾਲ ਦੇ ਤੇਜ਼ ਝਟਕਿਆਂ ਕਾਰਣ ਕਈ ਮਕਾਨ ਡਿੱਗ ਗਏ ਸਨ ਜਿਨ੍ਹਾਂ ਦਾ ਮਲਬਾ ਹੁਣ ਸਾਫ ਕਰ ਦਿੱਤਾ ਗਿਆ ਹੈ। ਕਈ ਥਾਈਂ ਬੁਲੇਟ ਟ੍ਰੇਨ ਦੇ ਟ੍ਰੈਕ ਨੂੰ ਵੀ ਨੁਕਸਾਨ ਪੁੱਜਾ ਸੀ। ਐਤਵਾਰ ਸਵੇਰ ਤੱਕ ਭੂਚਾਲ ਪੀੜਤ ਖੇਤਰਾਂ ਵਿਚ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਪਰ ਬੁਲੇਟ ਟ੍ਰੇਨ ਸੇਵਾ ਰਾਤ ਤੱਕ ਸ਼ੁਰੂ ਨਹੀਂ ਹੋ ਸਕੀ ਸੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।