ਕੈਨੇਡਾ ’ਚ ਰਿਕਾਰਡ ਤੋੜ ਗਰਮੀ ਨਾਲ 486 ਤੇ ਅਮਰੀਕਾ ’ਚ ਹੁਣ ਤੱਕ 45 ਮੌਤਾਂ

Friday, Jul 02, 2021 - 09:16 AM (IST)

ਸਾਲੇਮ/ਅਮਰੀਕਾ(ਭਾਸ਼ਾ) - ਕੈਨੇਡਾ ਅਤੇ ਅਮਰੀਕਾ ਦੇ ਓਰੇਗਨ, ਵਾਸ਼ਿੰਗਟਨ ਅਤੇ ਨਿਊਯਾਰਕ ਵਿਚ ਭਿਆਨਕ ਗਰਮੀ ਪੈ ਰਹੀ ਹੈ ਅਤੇ ਉਥੇ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਓਰੇਗਨ ਦੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਗਰਮੀ ਕਾਰਨ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੂਬੇ ਦੀ ਸਭ ਤੋਂ ਵੱਡੀ ਕਾਊਂਟੀ ਮੁਲਟਨੋਮਾ ਵਿਚ ਸ਼ੁੱਕਰਵਾਰ ਨੂੰ ਲੂ ਚੱਲਣ ਤੋਂ ਬਾਅਦ 45 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਬਿਨਾਂ ਦਿਲ ਦੇ 555 ਦਿਨ ਜਿਉਂਦਾ ਰਿਹਾ ਇਹ ਵਿਅਕਤੀ, ਇੰਝ ਹੋਇਆ ਮੁਮਕਿਨ

ਉਥੇ, ਕੈਨੇਡਾ ਦੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਕੋਰੋਨਰ ਲੀਸਾ ਲੈਪੋਇੰਦੇ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਨੂੰ ਸ਼ੁੱਕਰਵਾਰ ਤੋਂ ਬੁੱਧਵਾਰ ਨੂੰ ਦੁਪਹਿਰ 1 ਵਜੇ ਵਿਚਾਲੇ ਘੱਟ ਤੋਂ ਘੱਟ 486 ਲੋਕਾਂ ਦੀ ਅਚਾਨਕ ਮੌਤ’ ਹੋਣ ਦੀ ਖ਼ਬਰ ਮਿਲੀ ਹੈ। ਹਾਲਾਂਕਿ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਇਨ੍ਹਾਂ ਵਿਚੋਂ ਕਿੰਨੀਆਂ ਮੌਤਾਂ ਗਰਮੀ ਕਾਰਨ ਹੋਈਆਂ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾ ਗਰਮੀ ਕਾਰਨ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਵੈਨਕੂਵਰ ਦੇ ਪੁਲਸ ਸਾਰਜੈਂਟ ਸਟੀਵ ਐਡੀਸਨ ਨੇ ਇਕ ਬਿਆਨ ਵਿਚ ਕਿਹਾ ਕਿ ਵੈਨਕੂਵਰ ਵਿਚ ਕਦੇ ਇਸ ਤਰ੍ਹਾਂ ਦੀ ਗਰਮੀ ਨਹੀਂ ਪਈ ਅਤੇ ਦੁੱਖ ਵਾਲੀ ਗੱਲ ਇਹ ਹੈ ਕਿ ਇਸਦੇ ਕਾਰਨ ਦਰਜਨਾਂ ਲੋਕ ਮਰ ਰਹੇ ਹਨ। ਵਾਸ਼ਿੰਗਟਨ ਸੂਬਾ ਅਥਾਰਿਟੀ ਨੇ ਗਰਮੀ ਕਾਰਨ 20 ਤੋਂ ਜ਼ਿਆਦਾ ਲੋਕਾਂ ਦੇ ਮਰਨ ਦੀ ਖ਼ਬਰ ਦਿੱਤੀ ਹੈ ਪਰ ਇਹ ਗਿਣਤੀ ਵੱਧ ਸਕਦੀ ਹੈ।

ਇਹ ਵੀ ਪੜ੍ਹੋ: ਕਸ਼ਮੀਰ ’ਤੇ ਆਪਣੇ ਫ਼ੈਸਲੇ ਤੋਂ ਹਟਣ ਤੱਕ ਪਾਕਿਸਤਾਨ ਭਾਰਤ ਨਾਲ ਸਬੰਧ ਬਹਾਲ ਨਹੀਂ ਕਰੇਗਾ: ਇਮਰਾਨ ਖਾਨ

ਮੌਸਮ ਵਿਗਿਆਨੀਆਂ ਨੇ ਉੱਤਰ ਪੱਛਮ 'ਤੇ ਜ਼ਿਆਦਾ ਦਬਾਅ ਵਧਣ ਅਤੇ ਮਨੁੱਖ ਵੱਲੋਂ ਬਣਾਏ ਜਲਵਾਯੂ ਤਬਦੀਲੀ ਨੂੰ ਇਸ ਗਰਮੀ ਦਾ ਕਾਰਨ ਦੱਸਿਆ ਹੈ। ਸੀਏਟਲ, ਪੋਰਟਲੈਂਡ ਅਤੇ ਹੋਰ ਕਈ ਸ਼ਹਿਰਾਂ ਵਿਚ ਗਰਮੀ ਦੇ ਸਾਰੇ ਰਿਕਾਰਡ ਟੁੱਟ ਗਏ ਹਨ ਅਤੇ ਕੁਝ ਥਾਵਾਂ ਤੇ ਪਾਰਾ 46 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਪੱਛਮੀ ਵਾਸ਼ਿੰਗਟਨ, ਓਰੇਗਨ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਤਾਪਮਾਨ ਥੋੜ੍ਹਾ ਘਟਿਆ ਹੈ, ਪਰ ਅੰਦਰੂਨੀ ਖੇਤਰ ਅਜੇ ਵੀ ਬਹੁਤ ਜ਼ਿਆਦਾ ਗਰਮੀ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ ਟਰੱਕ ਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ, 2 ਪੰਜਾਬੀ ਨੌਜਵਾਨਾਂ ਦੀ ਮੌਤ

 ਕੈਨੇਡਾ ਦੇ ਦੱਖਣੀ ਅਲਬਰਟਾ ਅਤੇ ਸਸਕੈਚਵਨ ਅਤੇ ਵਾਸ਼ਿੰਗਟਨ, ਓਰੇਗਨ, ਆਈਡਾਹੋ ਅਤੇ ਮੋਂਟਾਨਾ ਵਿਚ ਗਰਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਓਰੇਗਨ ਦੀ ਮੁਲਟਨੋਮਾ ਕਾਉਂਟੀ ਦੇ ਇਕ ਮੈਡੀਕਲ ਜਾਂਚਕਰਤਾ ਨੇ 45 ਲੋਕਾਂ ਦੀ ਮੌਤ ਹਾਈਪਰਥਰਮੀਆ ਯਾਨੀ ਸਰੀਰ ਦਾ ਤਾਪਮਾਨ ਅਸਧਾਰਨ ਰੂਪ ਨਾਲ ਵਧਣ ਕੇ ਕਾਰਨ ਦੱਸੀ। ਇਨ੍ਹਾਂ ਦੀ ਉਮਰ 44 ਤੋਂ 97 ਸਾਲ ਦੇ ਵਿਚਕਾਰ ਸੀ। ਇਸ ਕਾਉਂਟੀ ਤਹਿਤ ਪੋਰਟਲੈਂਡ ਵੀ ਆਉਂਦਾ ਹੈ। ਕਾਉਂਟੀ ਨੇ ਦੱਸਿਆ ਕਿ ਓਰੇਗਨ ਵਿਚ 2017 ਅਤੇ 2019 ਦਰਮਿਆਨ ਹਾਈਪਰਥਰਮੀਆ ਨਾਲ ਸਿਰਫ਼ 12 ਲੋਕਾਂ ਦੀ ਮੌਤ ਹੋਈ ਸੀ। 

ਇਹ ਵੀ ਪੜ੍ਹੋ: WWE ਸੁਪਰਸਟਾਰ ਮੇਲਿਸਾ ਕੋਟਸ ਦਾ ਅਚਾਨਕ ਹੋਇਆ ਦਿਹਾਂਤ, ਰੈਸਲਿੰਗ ਜਗਤ ’ਚ ਸੋਗ ਦੀ ਲਹਿਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News