ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ 47 ਸਾਲਾ ਪੰਜਾਬੀ ਨੌਜਵਾਨ ਦਾ ਕਤਲ

Monday, Dec 25, 2023 - 05:41 PM (IST)

ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ 47 ਸਾਲਾ ਪੰਜਾਬੀ ਨੌਜਵਾਨ ਦਾ ਕਤਲ

ਮਿਲਾਨ/ਇਟਲੀ (ਸਾਬੀ ਚੀਨੀਆ): ਜਿੱਥੇ ਆਏ ਦਿਨ ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਸਫਲਤਾ ਦੇ ਝੰਡੇ ਗੱਡਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।  ਉੱਥੇ ਵਿਦੇਸ਼ਾਂ ਵਿੱਚ ਦੀਆਂ ਉਨ੍ਹਾਂ ਦੀਆਂ ਮੌਤਾਂ ਦਾ ਜ਼ਿਕਰ ਵੀ ਕਈ ਸਮੇਂ ਤੋਂ ਝੰਜੋੜ ਕੇ ਰੱਖ ਰਿਹਾ ਹੈ।‌ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਪੰਜਾਬੀ ਨੌਜਵਾਨ ਜਿਸ ਦੀ ਉਮਰ 47 ਸਾਲ ਦੱਸੀ ਜਾ ਰਹੀ ਹੈ, ਦਾ ਕਤਲ ਕਰ ਦਿੱਤਾ ਗਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-2023 'ਚ ਕੁਦਰਤੀ ਆਫ਼ਤਾਂ ਦੌਰਾਨ ਇਹ ਤਸਵੀਰਾਂ ਇਤਿਹਾਸ 'ਚ ਹੋਈਆਂ ਦਰਜ 

ਬੀਤੀ ਰਾਤ ਤਕਰੀਬਨ 9 ਵਜੇ ਬਰੇਸ਼ੀਆ ਦੇ ਵੀਆ ਮਿਲਾਨੋ ਵਿਖੇ ਕਾਰ ਪਾਰਕਿੰਗ ਵਿੱਚ ਇਹ ਨੌਜਵਾਨ ਮੌਜੂਦ ਸੀ, ਜਿੱਥੇ ਦੋ ਅਣਪਛਾਤੇ ਵਿਅਕਤੀਆਂ ਦੁਆਰਾ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ। ਪੁਲਸ ਦੁਆਰਾ ਮਾਮਲੇ ਦੀ ਜਾਂਚ ਜਾਰੀ ਹੈ। ਦਸਿਆ ਜਾ ਰਿਹਾ ਹੈ ਕਿ ਅਣਪਛਾਤੇ ਵਿਅਕਤੀ ਕਤਲ ਕਰਨ ਉਪਰੰਤ ਕਾਰ ਰਾਹੀਂ ਦੌੜਨ ਵਿੱਚ ਸਫਲ ਹੋ ਗਏ। ਇਥੇ ਇਹ ਵੀ ਦੱਸਣ ਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਵਿਦੇਸ਼ ਵਿੱਚ ਆਪਸੀ ਰੰਜਿਸ਼ ਜਾਂ ਹੋਰਨਾਂ ਘਟਨਾਵਾਂ ਦੇ ਚਲਦਿਆਂ ਕਿਸੇ ਪੰਜਾਬੀ ਦਾ ਕਤਲ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਆਪਸੀ ਰੰਜਿਸ਼ਾਂ ਜਾਂ ਹੋਰਨਾਂ ਕਾਰਨਾਂ ਦੇ ਚਲਦਿਆਂ ਪੰਜਾਬੀਆਂ ਦੇ ਕਤਲ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News