ਕਸ਼ਮੀਰ ਰਾਗ ਅਲਾਪ ਰਹੇ 'ਖਾਨ ਸਾਬ੍ਹ' ਬੌਂਦਲੇ, ਕੀਤਾ ਬੇਤੁਕਾ ਟਵੀਟ

09/13/2019 9:06:12 PM

ਇਸਲਾਮਾਬਾਦ - ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਦਾਅਵਾ ਹੈ ਕਿ 58 ਦੇਸ਼ਾਂ ਨੇ ਪਾਕਿਸਤਾਨ ਦੀ ਹਾਂ 'ਚ ਹਾਂ ਮਿਲਾਉਂਦੇ ਹੋਏ ਭਾਰਤ ਤੋਂ ਅਪੀਲ ਕੀਤੀ ਹੈ ਕਿ ਉਹ ਜੰਮੂ ਕਸ਼ਮੀਰ 'ਚ ਲਾਗੂ ਪਾਬੰਦੀਆਂ ਨੂੰ ਖਤਮ ਕਰੇ। ਇਮਰਾਨ ਦਾ ਆਖਣਾ ਹੈ ਕਿ ਇਨਾਂ ਦੇਸ਼ਾਂ ਨੇ ਯੂਨਾਈਟੇਡ ਨੈਸ਼ਨਸ ਹਿਊਮਨ ਕਾਊਂਸਿਲ (ਯੂ. ਐੱਨ. ਐੱਚ. ਆਰ. ਸੀ.) 'ਚ ਪਾਕਿਸਤਾਨ ਦਾ ਸਮਰਥਨ ਕੀਤਾ ਹੈ। ਇਸ ਤੋਂ ਪਹਿਲਾਂ ਵਿਦੇਸ਼ ਵਿਭਾਗ ਵੱਲੋਂ ਵੀ ਇਸ ਤਰ੍ਹਾਂ ਦੀ ਗੱਲ ਕਹੀ ਗਈ ਹੈ। ਇਮਰਾਨ ਦੇ ਇਸ ਬਿਆਨ 'ਚ ਜੋ ਗੱਲ ਸਭ ਤੋਂ ਦਿਲਚਸਪ ਹੈ ਉਹ ਇਹ ਹੈ ਕਿ ਜਿਸ ਯੂ. ਐੱਨ. ਐੱਚ. ਆਰ. ਸੀ. 'ਚ ਇਮਰਾਨ 58 ਦੇਸ਼ਾਂ ਦੇ ਸਮਰਥਨ ਦੀ ਗੱਲ ਕਰ ਰਹੇ ਹਨ, ਉਸ 'ਚ ਸਿਰਫ 47 ਦੇਸ਼ ਹੀ ਮੈਂਬਰ ਹਨ।

ਇਮਰਾਨ ਨੇ ਇਕ ਟਵੀਟ ਕੀਤਾ ਅਤੇ ਲਿੱਖਿਆ ਕਿ ਮੈਂ ਤਰੀਫ ਕਰਦਾ ਹਾਂ ਕਿ 58 ਦੇਸ਼ਾਂ ਨੇ ਮਨੁੱਖੀ ਅਧਿਕਾਰ ਪ੍ਰੀਸ਼ਦ 'ਚ 10 ਸਤੰਬਰ ਨੂੰ ਪਾਕਿਸਤਾਨ ਦਾ ਸਾਥ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਬਲ ਦਿੱਤਾ ਹੈ ਕਿ ਉਹ ਭਾਰਤ ਤੋਂ ਫੌਜ ਦਾ ਇਸਤੇਮਾਲ ਰੋਕਣ ਅਤੇ ਪਾਬੰਦੀਆਂ ਨੂੰ ਹਟਾਉਣ ਲਈ ਕਹਿ ਸਕੇ ਅਤੇ ਨਾਲ ਹੀ ਕਸ਼ਮੀਰੀਆਂ ਦੇ ਅਧਿਕਾਰ ਦਾ ਸਨਮਾਨ ਅਤੇ ਉਨਾਂ ਦੀ ਸੁਰੱਖਿਆ ਕਰ ਸਕਣ। ਇਮਰਾਨ ਨੇ ਆਪਣੇ ਟਵੀਟ 'ਚ ਇਹ ਵੀ ਲਿੱਖਿਆ ਹੈ ਕਿ ਇਨਾਂ ਦੇਸ਼ਾਂ ਦੇ ਨਾਲ ਆਉਣ ਤੋਂ ਬਾਅਦ ਇੰਟਰਨੈਸ਼ਨਲ ਕਮਿਊਨਿਟੀ ਭਾਰਤ ਤੋਂ ਕਸ਼ਮੀਰ ਵਿਵਾਦ ਨੂੰ ਯੂ. ਐੱਨ. ਐੱਸ. ਸੀ. ਦੇ ਪ੍ਰਸਤਾਵ ਦੇ ਤਹਿਤ ਹੱਲ ਕਰਨ ਦੀ ਅਪੀਲ ਕੀਤੀ ਜਾਵੇਗੀ। ਇਮਰਾਨ ਨੇ ਇਕ ਹੋਰ ਟਵੀਟ ਕਰ ਲਿੱਖਿਆ ਕਿ ਉਹ ਯੂਰਪੀ ਯੂਨੀਅਨ ਦੀ ਉਸ ਅਪੀਲ ਦਾ ਸਵਾਗਤ ਕਰਦੇ ਹਨ ਜਿਸ 'ਚ ਮਨੁੱਖੀ ਅਧਿਕਾਰ ਪ੍ਰੀਸ਼ਦ 'ਚ ਕਸ਼ਮੀਰ ਵਿਵਾਦ ਨੂੰ ਯੂ. ਐੱਨ. ਪ੍ਰਸਤਾਵ ਦੇ ਤਹਿਤ ਸ਼ਾਂਤੀ ਨਾਲ ਹੱਲ ਕਰਨ ਦੀ ਗੱਲ ਆਖੀ ਗਈ ਹੈ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਵਿਭਾਗ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਯੂ. ਐੱਨ. ਐੱਚ. ਆਰ. ਸੀ. 'ਚ ਜੰਮੂ ਕਸ਼ਮੀਰ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ, ਉਸ ਨੂੰ ਦੁਨੀਆ ਦੇ 60 ਦੇਸ਼ਾਂ ਦਾ ਸਮਰਥਨ ਹਾਸਲ ਹੈ। ਮੰਗਲਵਾਰ ਨੂੰ ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਯੂ. ਐੱਨ. ਐੱਚ. ਆਰ. ਸੀ. 'ਚ ਜੰਮੂ ਕਸ਼ਮੀਰ ਦਾ ਮਸਲਾ ਚੁੱਕਿਆ ਸੀ ਅਤੇ ਉਨ੍ਹਾਂ ਨੇ ਇਥੇ ਦਾਅਵਾ ਕੀਤਾ ਸੀ ਕਿ ਧਾਰਾ-370 ਹੱਟਣ ਤੋਂ ਬਾਅਦ ਭਾਰਤ ਵਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ। ਵਿਦੇਸ਼ ਵਿਭਾਗ ਵੱਲੋਂ ਇਸ ਦੀ ਵੈੱਬਸਾਈਟ 'ਤੇ ਬਿਆਨ ਜਾਰੀ ਕੀਤਾ ਗਿਆ ਹੈ। ਪਾਕਿਸਤਾਨ ਨੇ ਹਾਲਾਂਕਿ ਇਹ ਨਹੀਂ ਦੱਸਿਆ ਹੈ ਕਿ ਆਖਿਰ ਕਿਹੜੇ 60 ਦੇਸ਼ ਹਨ ਜੋ ਉਸ ਦੇ ਬਿਆਨ ਦਾ ਸਮਰਥਨ ਕਰ ਰਹੇ ਹਨ। ਜਿਨੇਵਾ 'ਚ ਯੂ. ਐੱਨ. ਐੱਚ. ਆਰ. ਸੀ. ਸ਼ੈਸ਼ਨ ਦੌਰਾਨ ਪਾਕਿ ਦੇ ਵਫਦ ਵੱਲੋਂ ਆਖਿਆ ਗਿਆ ਕਿ ਇਨਾਂ ਦੇਸ਼ਾਂ ਦੀ ਲਿਸਟ ਭਾਰਤ ਨੂੰ ਸੌਂਪ ਦਿੱਤੀ ਜਾਵੇਗੀ ਪਰ ਇਸ ਮਾਮਲੇ ਤੋਂ ਜਾਣੂ ਲੋਕਾਂ ਦੀ ਮੰਨੀਏ ਤਾਂ ਅਜਿਹਾ ਕੁਝ ਅਜੇ ਤੱਕ ਹੋਇਆ ਹੀ ਨਹੀਂ।


Khushdeep Jassi

Content Editor

Related News