ਸਿੰਗਾਪੁਰ ਦੀ 44 ਫੀਸਦੀ ਆਬਾਦੀ ਕੋਰੋਨਾ ਤੋਂ ਬਚਣ ਲਈ ਉਪਾਅ ਕਰਨ ਤੋਂ ਥੱਕੀ : ਅਧਿਐਨ
Sunday, Aug 16, 2020 - 03:55 PM (IST)
ਸਿੰਗਾਪੁਰ- ਸਿੰਗਾਪੁਰ ਦੀ 44 ਫੀਸਦੀ ਆਬਾਦੀ ਕੋਰੋਨਾ ਵਾਇਰਸ ਤੋਂ ਬਚਣ ਲਈ ਕੀਤੇ ਜਾਣ ਵਾਲੇ ਉਪਾਵਾਂ ਤੋਂ ਥੱਕ ਗਈ ਹੈ। ਲੋਕਾਂ ਨੂੰ ਮਾਸਕ ਪਾਉਣ ਸਣੇ ਹੋਰ ਕਈ ਪਾਬੰਦੀਆਂ ਨੂੰ ਮੰਨਣਾ ਔਖਾ ਲੱਗ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਮੀਦ ਤੋਂ ਕਿਤੇ ਲੰਬੇ ਸਮੇਂ ਤਕ ਇਹ ਬੀਮਾਰੀ ਖਿੱਚੀ ਗਈ ਹੈ। ਇਹ ਖੁਲਾਸਾ ਸੰਡੇ ਟਾਈਮਜ਼ ਦੇ ਇਕ ਅਧਿਐਨ ਵਿਚ ਹੋਇਆ।
ਆਨਲਾਈਨ ਬਾਜ਼ਾਰ ਸੋਧ ਕਰਨ ਵਾਲੀ ਕੰਪਨੀ ਨੇ ਇਹ ਨਤੀਜੇ 16 ਸਾਲ ਤੋਂ ਵੱਧ ਉਮਰ ਦੇ 1000 ਲੋਕਾਂ 'ਤੇ ਕੀਤੇ ਹਨ ਤੇ ਫਿਰ ਇਹ ਨਤੀਜਾ ਸਾਹਮਣੇ ਆਇਆ ਹੈ।
ਅਧਿਐਨ ਵਿਚ ਸ਼ਾਮਲ 27 ਫੀਸਦੀ ਲੋਕਾਂ ਨੇ ਕਿਹਾ ਕਿ ਵਾਇਰਸ ਤੋਂ ਬਚਣ ਲਈ ਮਾਸਕ ਪਾਉਣਾ ਸਭ ਤੋਂ ਨਿਰਾਸ਼ਾਜਨਕ ਲੱਗਦਾ ਹੈ। ਅਧਿਐਨ ਵਿਚ 5 ਵਿਚੋਂ 1 ਵਿਅਕਤੀ ਨੇ ਕਿਹਾ ਕਿ ਐਪ ਦੇ ਆਧਾਰ 'ਤੇ ਜਨਤਕ ਸਥਾਨਾਂ 'ਤੇ ਸੁਰੱਖਿਅਤ ਦਖਲ ਅਤੇ ਨਿਕਾਸੀ ਦੀ ਪਰੇਸ਼ਾਨੀ ਹੁੰਦੀ ਹੈ। 14 ਫੀਸਦੀ ਲੋਕ ਇਕ ਥਾਂ 'ਤੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਇਕੱਠੇ ਹੋਣ 'ਤੇ ਲਾਈ ਪਾਬੰਦੀ ਕਾਰਨ ਨਾਖੁਸ਼ ਹਨ। ਵਿਦੇਸ਼ ਨਾ ਜਾ ਸਕਣ, ਬਾਹਰ ਖਾਣ-ਪੀਣ ਦੀ ਰੋਕ ਕਾਰਨ ਵਧੇਰੇ ਲੋਕ ਪਰੇਸ਼ਾਨ ਹਨ। 20 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਜ਼ਿਆਦਾ ਸਮੇਂ ਤਕ ਮਾਸਕ ਪਾ ਕੇ ਹੀ ਰੱਖਦੇ ਹਨ।