ਅਮਰੀਕਾ ’ਚ 43 ਸਾਲ ਦੀ ਔਰਤ ਨੇ ਨਾਬਾਲਗ ਨਾਲ ਬਣਾਏ ਜਿਨਸੀ ਸਬੰਧ, ਗ੍ਰਿਫ਼ਤਾਰ
Friday, Jan 09, 2026 - 05:13 AM (IST)
ਵਾਸ਼ਿੰਗਟਨ - ਅਮਰੀਕਾ ਦੇ ਫਲੋਰੀਡਾ ’ਚ ਇਕ 43 ਸਾਲ ਦੀ ਔਰਤ ਨੂੰ ਇਕ 16 ਸਾਲ ਦੇ ਲੜਕੇ ਨਾਲ ਜਿਨਸੀ ਸਬੰਧ ਬਣਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਉਸ ਲੜਕੇ ਦੇ ਪਰਿਵਾਰ ਨੂੰ ਪਹਿਲਾਂ ਤੋਂ ਜਾਣਦੀ ਸੀ। ਇਹ ਪੂਰਾ ਮਾਮਲਾ ਪਿਛਲੇ ਮਹੀਨੇ ਦਸੰਬਰ ’ਚ ਸ਼ੁਰੂ ਹੋਇਆ ਸੀ।
ਜਦੋਂ ਲੜਕੇ ਦੀ ਮਾਂ ਨੇ ਉਸ ਦੇ ਮੋਬਾਈਲ ’ਤੇ ਕੁਝ ਵੀਡੀਓ ਦੇਖੀਆਂ, ਤਾਂ ਉਸ ਨੇ ਤੁਰੰਤ ਔਰਤ ਨੂੰ ਪਛਾਣ ਲਿਆ। ਪੁਲਸ ਨੇ ਜਾਂਚ ਕੀਤੀ ਤਾਂ ਕਈ ਵੀਡੀਓਜ਼ ਮਿਲੀਆਂ, ਜਿਨ੍ਹਾਂ ’ਚ ਔਰਤ ਦਾ ਚਿਹਰਾ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਸੀ। ਸਭ ਤੋਂ ਪੁਰਾਣੀ ਵੀਡੀਓ 4 ਦਸੰਬਰ ਦੀ ਰਾਤ ਦੀ ਸੀ। ਲੜਕੇ ਨੇ ਵੀ ਪੁਲਸ ਨੂੰ ਦੱਸਿਆ ਕਿ ਵੀਡੀਓ ’ਚ ਉਹ ਖ਼ੁਦ ਹੈ। ਜਦੋਂ ਪੁਲਸ ਨੇ ਮੈਰੀ ਇਬਾਰਾ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕੁਝ ਵੀ ਕਬੂਲ ਨਹੀਂ ਕੀਤਾ ਅਤੇ ਅੱਗੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ। ਮੈਰੀ ਇਬਾਰਾ ਨੂੰ 5 ਜਨਵਰੀ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ’ਤੇ ਨਾਬਾਲਗ ਨਾਲ ਗੈਰ-ਕਾਨੂੰਨੀ ਜਿਨਸੀ ਸਬੰਧਾਂ ਦਾ ਕੇਸ ਚੱਲ ਰਿਹਾ ਹੈ।
Related News
ਅਮਰੀਕਾ 'ਚ ਨਵੇਂ ਸਾਲ ਤੋਂ ਕੁਝ ਘੰਟੇ ਪਹਿਲਾਂ ਅੱਤਵਾਦੀ ਸਾਜ਼ਿਸ਼ ਨਾਕਾਮ, FBI ਨੇ 18 ਸਾਲਾਂ ਦੇ IS ਸ਼ੱਕੀ ਨੂੰ ਕੀਤਾ ਕਾਬ
