400 ਕਿਲੋ ਸੋਨੇ ਦੀ ਕੀਮਤ ਸਿਰਫ਼ 15 ਲੱਖ ਰੁਪਏ
Sunday, Jan 26, 2025 - 12:04 PM (IST)
ਟੋਰਾਂਟੋ: ਕੈਨੇਡਾ ਵਿਚੋਂ 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਹੈਰਾਨ ਕਰ ਦੇਣ ਵਾਲਾ ਅਦਾਲਤੀ ਫ਼ੈਸਲਾ ਸਾਹਮਣੇ ਆਇਆ ਹੈ। ਅਦਾਲਤ ਨੇ ਏਅਰ ਕੈਨੇਡਾ ਨੂੰ ਨੁਕਸਾਨ ਦੀ ਭਰਪਾਈ ਲਈ 18,500 ਡਾਲਰ (ਲਗਭਗ 1,551,568.29 ਭਾਰਤੀ ਰੁਪਏ) ਅਦਾ ਕਰਨ ਦੇ ਹੁਕਮ ਦਿੱਤੇ ਹਨ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਵੱਜੇ ਡਾਕੇ ਮਗਰੋਂ ਜ਼ਿਊਰਿਕ ਤੋਂ ਸੋਨਾ ਲਿਆਉਣ ਵਾਲੀ ਕੰਪਨੀ ਬ੍ਰਿੰਕਸ ਵੱਲੋਂ ਏਅਰ ਕੈਨੇਡਾ ਤੋਂ ਨਾ ਸਿਰਫ਼ ਸੋਨੇ ਦੀ ਪੂਰੀ ਕੀਮਤ ਬਲਕਿ ਹਰਜਾਨੇ ਦੇ ਰੂਪ ਵਿਚ ਵਧੇਰੇ ਰਕਮ ਦੀ ਮੰਗ ਕੀਤੀ ਗਈ ਸੀ।
ਕੈਨੇਡਾ ਅਦਾਲਤ ਨੇ ਸੁਣਾਇਆ ਫ਼ੈਸਲਾ
ਸੀ.ਪੀ. 24 ਦੀ ਰਿਪੋਰਟ ਮੁਤਾਬਕ ਜੱਜ ਸੈਸਲੀ ਸਟ੍ਰਿਕਲੈਂਡ ਨੇ ਆਪਣੇ ਫ਼ੈਸਲੇ ਕਿਹਾ ਕਿ ਸ਼ਿਪਮੈਂਟ ਚੋਰੀ ਹੋਣ ਦੇ ਮਾਮਲੇ ਵਿਚ ਏਅਰ ਕੈਨੇਡਾ ਦੀ ਜਵਾਬਦੇਹੀ ਬੇਹੱਦ ਸੀਮਤ ਬਣਦੀ ਹੈ ਕਿਉਂਕਿ ਮੌਂਟਰੀਅਲ ਕਨਵੈਨਸ਼ਨ ਦੇ ਰੂਪ ਵਿਚ ਹੋਈ ਕੌਮਾਂਤਰੀ ਸੰਧੀ ਅਧੀਨ ਬੈਗੇਜ ਅਤੇ ਕਾਰਗੋ ਗੁੰਮ ਹੋਣ ਜਾਂ ਨੁਕਸਾਨੇ ਜਾਣ ਜਾਂ ਮੁਸਾਫ਼ਰਾਂ ਦੀ ਮੌਤ ਜਾਂ ਜ਼ਖਮੀ ਹੋਣ ਦੀ ਸੂਰਤ ਵਿਚ ਕਿਸੇ ਵੀ ਏਅਰਲਾਈਨ ਦੀ ਜ਼ਿੰਮੇਵਾਰੀ ਤੈਅ ਕਰਨ ਦੇ ਮਾਪਦੰਡ ਤੈਅ ਕੀਤੇ ਗਏ ਹਨ। ਕੌਮਾਂਤਰੀ ਸੰਧੀ ਦੇ ਨਿਯਮਾਂ ਮੁਤਾਬਕ ਏਅਰ ਕੈਨੇਡਾ 9,988 ਐਸ.ਡੀ.ਆਰ. ਦੀ ਦੇਣਦਾਰ ਬਣਦੀ ਹੈ ਅਤੇ ਡਾਲਰਾਂ ਵਿਚ ਤਬਦੀਲ ਕੀਤੇ ਜਾਣ ’ਤੇ ਇਹ ਰਕਮ 18,500 ਡਾਲਰ ਬਣਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਬ੍ਰਿੰਕਸ ਦੀ ਸ਼ਿਪਮੈਂਟ ਵਿਚ 20 ਮਿਲੀਅਨ ਡਾਲਰ ਦੇ ਮੁੱਲ ਦੀਆਂ 6,600 ਸੋਨੇ ਦੀਆਂ ਇੱਟਾਂ ਅਤੇ 25 ਲੱਖ ਡਾਲਰ ਦੀ ਵਿਦੇਸ਼ੀ ਕਰੰਸੀ ਸ਼ਾਮਲ ਸੀ ਜਿਸ ਨੂੰ ਜ਼ਿਊਰਿਕ ਤੋਂ ਟੋਰਾਂਟੋ ਪੁੱਜਣ ਮਗਰੋਂ ਏਅਰ ਕੈਨੇਡਾ ਦੀ ਕਾਰਗੋ ਫੈਸੀਲਿਟੀ ਵਿਖੇ ਰੱਖਿਆ ਗਿਆ ਪਰ ਸ਼ਾਤਰ ਲੁਟੇਰੇ ਜਾਅਲੀ ਕਾਗਜ਼ਾਂ ਦੇ ਆਧਾਰ ’ਤੇ ਸਭ ਕੁਝ ਟਰੱਕ ਵਿਚ ਲੱਦ ਕੇ ਫਰਾਰ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ-Canada ਨੇ ਪ੍ਰਵਾਸੀਆਂ ਨੂੰ ਦਿੱਤਾ ਝਟਕਾ, ਪਰਿਵਾਰਕ ਵਰਕ ਪਰਮਿਟ 'ਤੇ ਨਿਯਮ ਕੀਤੇ ਸਖ਼ਤ
ਏਅਰ ਕੈਨੇਡਾ ਤੋਂ ਮੰਗੇ ਗਏ ਸਨ 2 ਕਰੋੜ ਡਾਲਰ
ਕੈਨੇਡੀਅਨ ਇਤਿਹਾਸ ਵਿਚ ਸੋਨੇ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਸ ਕਈ ਭਾਰਤੀਆਂ ਸਣੇ 10 ਜਣਿਆਂ ਵਿਰੁੱਧ ਦੋਸ਼ ਆਇਦ ਕਰ ਚੁੱਕੀ ਹੈ। ਨਵੰਬਰ 2024 ਵਿਚ ਪੁਲਸ ਨੂੰ ਇਕ ਸ਼ੱਕੀ ਵਿਰੁੱਧ ਮੁੜ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨੇ ਪਏ ਜਦੋਂ ਉਹ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਅਦਾਲਤ ਵਿਚ ਪੇਸ਼ ਨਾ ਹੋਇਆ। ਦੂਜੇ ਪਾਸੇ ਮਾਮਲੇ ਦੇ ਇਕ ਹੋਰ ਸ਼ੱਕੀ ਸਿਮਰਨਪ੍ਰੀਤ ਪਨੇਸਰ ਵੱਲੋਂ ਆਤਮ ਸਮਰਪਣ ਨਹੀਂ ਕੀਤਾ ਗਿਆ ਜਿਸ ਦੇ ਵਕੀਲ ਵੱਲੋਂ ਆਪਣੇ ਮੁਵੱਕਲ ਦੇ ਪੁਲਸ ਅੱਗੇ ਪੇਸ਼ ਹੋਣ ਦਾ ਯਕੀਨ ਦਿਵਾਇਆ ਗਿਆ ਸੀ। ਪੁਲਸ ਮੁਤਾਬਕ 35 ਸਾਲ ਦੇ ਪ੍ਰਸਾਦ ਪਰਮਾÇਲੰਗਮ ਨੇ ਦੁਰਾਂਤੇ ਕਿੰਗ ਮੈਕਲੀਨ ਦੀ ਮਦਦ ਕੀਤੀ ਜੋ ਸਫੈਦ ਰੰਗ ਦੇ ਟਰੱਕ ਵਿਚ ਸਵਾ ਦੋ ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੱਦ ਕੇ ਫਰਾਰ ਹੋ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਪੁਰਾਣਾ ਰੇਸ਼ਾ, ਜੁਕਾਮ, ਖਾਂਸੀ, ਸਾਹ ਦੀ ਐਲਰਜੀ, ਦਮਾ-ਅਸਥਮਾ ਤੋਂ ਪਰੇਸ਼ਾਨ ਮਰੀਜ ਜ਼ਰੂਰ ਪੜ੍ਹੋ ਖ਼ਾਸ ਖ਼ਬਰ
ਇਹ ਸੋਨਾ ਅਪ੍ਰੈਲ 2023 ਵਿਚ ਏਅਰ ਕੈਨੇਡਾ ਦੀ ਕਾਰਗੋ ਫੈਸੀਲਿਟੀ ਤੋਂ ਲੁੱਟਿਆ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟੇ 400 ਕਿਲੋ ਸੋਨੇ ਨਾਲ ਸਬੰਧਤ ਇਕ ਮੁਕੱਦਮਾ ਅਮਰੀਕਾ ਵਿਚ ਵੀ ਚੱਲ ਰਿਹਾ ਹੈ ਅਤੇ ਪੈਨਸਿਲਵੇਨੀਆ ਸਟੇਟ ਪੁਲਸ ਅਰਚਿਤ ਗਰੋਵਰ ਤੇ ਪ੍ਰਸਾਦ ਪਰਮਾÇਲੰਗਮ ਦੀ ਹਿਰਾਸਤ ਚਾਹੁੰਦੀ ਹੈ ਜੋ ਇਸ ਵੇਲੇ ਕੈਨੇਡਾ ਵਿਚ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਇਕ ਹੋਰ ਕੈਨੇਡੀਅਨ ਪਹਿਲਾਂ ਹੀ ਪੈਨਸਿਲਵੇਨੀਆ ਪੁਲਸ ਦੀ ਹਿਰਾਸਤ ਵਿਚ ਹੈ। ਇਸੇ ਦੌਰਾਨ ਸਿਮਰਨਪ੍ਰੀਤ ਪਨੇਸਰ ਦਾ ਵੀ ਕੋਈ ਅਤਾ-ਪਤਾ ਨਹੀਂ। ਸਿਮਰਨ ਪ੍ਰੀਤ ਦੇ ਵਕੀਲ ਨੇ ਜੂਨ 2024 ਵਿਚ ਕਿਹਾ ਸੀ ਕਿ ਉਸ ਦਾ ਮੁਵੱਕਲ ਅਗਲੇ ਕੁਝ ਹਫਤਿਆਂ ਦੌਰਾਨ ਕੈਨੇਡਾ ਪਰਤ ਆਵੇਗਾ। ਮੰਨਿਆ ਜਾ ਰਿਹਾ ਹੈ ਕਿ ਸਿਮਰਨਪ੍ਰੀਤ ਇਸ ਵੇਲੇ ਆਪਣੀ ਪਤਨੀ ਪ੍ਰੀਤੀ ਪਨੇਸਰ ਨਾਲ ਭਾਰਤ ਵਿਚ ਹੈ। ਸਵਾ ਦੋ ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੁੱਟਣ ਦੇ ਮਾਮਲੇ ਵਿਚ ਪ੍ਰੀਤੀ ਪਨੇਸਰ ਦੀ ਕੋਈ ਸ਼ਮੂਲੀਅਤ ਨਹੀਂ ਮੰਨੀ ਜਾ ਰਹੀ। ਸਾਬਕਾ ਮਿਸ ਇੰਡੀਆ ਯੂਗਾਂਡਾ ਪ੍ਰੀਤੀ ਪਨੇਸਰ ਅਦਾਕਾਰੀ ਦੇ ਨਾਲ-ਨਾਲ ਗਾਇਕੀ ਦਾ ਵੀ ਸ਼ੌਕ ਰਖਦੀ ਹੈ। ਪੀਲ ਰੀਜਨਲ ਪੁਲਸ ਦਾ ਕਹਿਣਾ ਹੈ ਕਿ ਲੁੱਟ ਦੀ ਵਾਰਦਾਤ ਬਾਰੇ ਮੁਢਲੀ ਪੜਤਾਲ ਦੌਰਾਨ ਪਨੇਸਰ ਨੇ ਹੀ ਜਾਂਚਕਰਤਾਵਾਂ ਨੂੰ ਹਵਾਈ ਅੱਡੇ ਦੇ ਵੇਅਰਹਾਊਸ ਵਾਲੇ ਇਲਾਕੇ ਗੇੜਾ ਲਗਵਾਇਆ ਸੀ। ਉਸ ਵੇਲੇ ਉਹ ਘਬਰਾਹਟ ਵਿਚ ਨਜ਼ਰ ਆਇਆ ਅਤੇ ਕੁਝ ਦਿਨ ਬਾਅਦ ਗਾਇਬ ਹੋ ਗਿਆ। 400 ਕਿਲੋ ਸੋਨੇ ਵਿਚੋਂ ਪੁਲਸ ਹੁਣ ਤੱਕ ਕੁਝ ਬਰੈਸਲਟ ਹੀ ਬਰਾਮਦ ਕਰ ਸਕੀ ਹੈ ਜੋ ਇਕ ਸੁਨਿਆਰੇ ਦੀ ਦੁਕਾਨ ’ਤੇ ਤਿਆਰ ਕੀਤੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।