ਕੈਨੇਡਾ : ਬਰੈਂਪਟਨ ਸਿਵਲ ਚੋਣਾਂ 'ਚ 40 ਪੰਜਾਬੀ ਮੈਦਾਨ 'ਚ, ਜਾਣੋ ਕਿਨ੍ਹਾਂ ਉਮੀਦਵਾਰਾਂ 'ਚ ਹੋਵੇਗੀ ਸਖ਼ਤ ਟੱਕਰ
Monday, Aug 22, 2022 - 12:22 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਕੈਨੇਡਾ ਦੇ ਓਂਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਦੀਆਂ ਮਿਉਂਸੀਪਲ ਚੋਣਾਂ ਨੇ ਸਥਾਨਕ ਲੋਕਾਂ ਵਿਚ ਕਾਫੀ ਦਿਲਚਸਪੀ ਪੈਦਾ ਕਰ ਦਿੱਤੀ ਹੈ ਕਿਉਂਕਿ 40 ਦੇ ਕਰੀਬ ਪੰਜਾਬੀ ਉਮੀਦਵਾਰ ਮੈਦਾਨ ਵਿੱਚ ਹਨ। ਚੋਣਾਂ 24 ਅਕਤੂਬਰ ਨੂੰ ਹੋਣੀਆਂ ਹਨ।ਮੇਅਰ ਦੇ ਅਹੁਦੇ ਲਈ ਨਿੱਕੀ ਕੌਰ, ਪਵਿੱਤਰ ਕੌਰ ਮੰਡ ਅਤੇ ਬੌਬ ਸਿੰਘ ਵਿਚਾਲੇ ਦਿਲਚਸਪ ਮੁਕਾਬਲਾ ਹੈ।
ਪੰਜਾਬੀਆਂ ਲਈ ਵਿਸ਼ੇਸ਼ ਦਿਲਚਸਪੀ ਵਾਲਾ ਵਾਰਡ ਨੰਬਰ 9 ਅਤੇ 10 ਹੈ। 11 ਉਮੀਦਵਾਰਾਂ ਵਿੱਚੋਂ 9 ਪੰਜਾਬ ਦੇ ਮੂਲ ਨਿਵਾਸੀ ਜਗਦੀਸ਼ ਸਿੰਘ ਗਰੇਵਾਲ, ਮਹਿੰਦਰ ਗੁਪਤਾ, ਮਨਪ੍ਰੀਤ ਓਠੀ, ਹਰਕੀਰਤ ਸਿੰਘ (ਨਗਰ ਕੌਂਸਲ ਲਈ), ਅਨੀਪ ਢੱਡੇ, ਗੁਰਪ੍ਰੀਤ ਸਿੰਘ ਢਿੱਲੋਂ, ਆਜ਼ਾਦ ਸਿੰਘ, ਗਗਨ ਲਾਲ ਅਤੇ ਗੁਰਪ੍ਰਤਾਪ ਸਿੰਘ ਤੂਰ (ਖੇਤਰੀ ਕੌਂਸਲ ਲਈ) ਹਨ। ਵਾਰਡ ਨੰ: 9 ਅਤੇ 10 ਵਿੱਚ ਪੀਲ ਜ਼ਿਲ੍ਹਾ ਸਕੂਲ ਬੋਰਡ ਦੇ ਟਰੱਸਟੀ ਦੇ ਅਹੁਦੇ ਲਈ ਰੌਬੀ ਬੱਸੀ, ਤਰਨਵੀਰ ਧਾਲੀਵਾਲ, ਯਾਦਵਿੰਦਰ ਗੋਸਲ ਅਤੇ ਸਤਪਾਲ ਸਿੰਘ ਜੌਹਲ ਚੋਣ ਮੈਦਾਨ ਵਿੱਚ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ: ਵਿਧਾਨ ਸਭਾ ਚੋਣਾਂ 'ਚ ਕਿਸਮਤ ਅਜਮਾਉਣ ਜਾ ਰਹੇ ਜਲੰਧਰ ਦੇ ਹਰਮਨ ਤੇ ਸਿਮਰਨ
ਵਾਰਡ ਨੰ: 1 ਅਤੇ 5 ਤੋਂ ਨਗਰ ਕੌਂਸਲ ਲਈ ਹਰਸ਼ਮੀਤ ਢਿੱਲੋਂ ਅਤੇ ਕਪਿਲ ਓਮ ਪ੍ਰਕਾਸ਼ ਚੋਣ ਲੜ ਰਹੇ ਹਨ, ਜਦਕਿ ਸੀਮਾ ਪਾਸੀ ਖੇਤਰੀ ਕੌਂਸਲ ਲਈ ਆਪਣੀ ਕਿਸਮਤ ਅਜ਼ਮਾ ਰਹੇ ਹਨ। ਟਰੱਸਟੀ, ਪੀਲ ਜ਼ਿਲ੍ਹਾ ਸਕੂਲ ਬੋਰਡ ਲਈ ਹਰਪਰਮਿੰਦਰਜੀਤ ਸਿੰਘ ਗਦਰੀ ਅਤੇ ਸ਼ਜਿੰਦਰ ਪੱਡਾ ਚੋਣ ਲੜ ਰਹੇ ਹਨ।ਵਾਰਡ ਨੰਬਰ 2 ਅਤੇ 6 ਵਿੱਚ ਨਗਰ ਕੌਂਸਲ ਲਈ ਨਵਜੀਤ ਕੌਰ ਬਰਾੜ ਅਤੇ ਹਰਦੀਪ ਸਿੰਘ ਅਤੇ ਖੇਤਰੀ ਕੌਂਸਲ ਲਈ ਬਬੀਤਾ ਗੁਪਤਾ ਅਤੇ ਗੁਰਪ੍ਰੀਤ ਸਿੰਘ ਪਾਬਲਾ ਚੋਣ ਲੜ ਰਹੇ ਹਨ।
ਪੀਲ ਜ਼ਿਲ੍ਹਾ ਸਕੂਲ ਬੋਰਡ ਦੇ ਟਰੱਸਟੀ ਦੇ ਅਹੁਦੇ ਲਈ ਨਿਰਪਾਲ ਸੇਖੋਂ ਚੋਣ ਲੜ ਰਹੇ ਹਨ।
ਵਾਰਡ ਨੰ: 3 ਅਤੇ 4 ਵਿੱਚ ਜਸਮੋਹਨ ਸਿੰਘ ਮਾਣਕੂ ਅਤੇ ਤੇਜੇਸ਼ਵਰ ਸੋਈਂ ਨਗਰ ਕੌਂਸਲ ਲਈ ਚੋਣ ਲੜ ਰਹੇ ਹਨ, ਜਦਕਿ ਅਮੀਕ ਸਿੰਘ ਖੇਤਰੀ ਕੌਂਸਲ ਲਈ ਆਪਣੀ ਕਿਸਮਤ ਅਜ਼ਮਾ ਰਹੇ ਹਨ। ਰਣਜੀਤ ਸਿੰਘ ਧਾਲੀਵਾਲ ਟਰੱਸਟੀ, ਪੀਲ ਜ਼ਿਲ੍ਹਾ ਸਕੂਲ ਬੋਰਡ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਹਨ।ਵਾਰਡ ਨੰਬਰ 7 ਅਤੇ 8 ਵਿੱਚ ਨਗਰ ਕੌਂਸਲ ਲਈ ਕੁਲਜੀਤ ਸਿੰਘ ਬੱਤਰਾ, ਬਲਜੀਤ ਬਾਵਾ, ਦਮਿੰਦਰ ਘੁੰਮਣ, ਜਸਕਰਨ ਸੰਧੂ ਅਤੇ ਗਗਨ ਸੰਧੂ ਚੋਣ ਲੜ ਰਹੇ ਹਨ। ਰਿਪੁਦਮਨ ਸਿੰਘ ਢਿੱਲੋਂ ਅਤੇ ਗੁਰਿੰਦਰ ਸਹਿਗਲ ਖੇਤਰੀ ਕੌਂਸਲ ਲਈ ਚੋਣ ਮੈਦਾਨ ਵਿੱਚ ਹਨ। ਟਰੱਸਟੀ, ਪੀਲ ਜ਼ਿਲ੍ਹਾ ਸਕੂਲ ਬੋਰਡ ਲਈ ਪੁਸ਼ਰੂਪ ਬਰਾੜ, ਪਰਦੀਪ ਕੌਰ ਸੰਘੇੜਾ ਅਤੇ ਇਨਵੇਲ ਸਿੰਘ ਸੰਬਲ ਚੋਣ ਲੜ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।