ਕੈਲਾਸ਼ ਮਾਨਸਰੋਵਰ ਯਾਤਰਾ ''ਤੇ ਗਏ 40 ਭਾਰਤੀ ਫਸੇ, ਕੀਤੀ ਮਦਦ ਦੀ ਅਪੀਲ

Tuesday, Jun 25, 2019 - 02:48 PM (IST)

ਕੈਲਾਸ਼ ਮਾਨਸਰੋਵਰ ਯਾਤਰਾ ''ਤੇ ਗਏ 40 ਭਾਰਤੀ ਫਸੇ, ਕੀਤੀ ਮਦਦ ਦੀ ਅਪੀਲ

ਕਾਠਮੰਡੂ (ਏਜੰਸੀ)- ਨੇਪਾਲ ਦੇ ਹਿਲਸਾ ਦੇ ਨੇੜੇ ਤੇਲੰਗਾਨਾ ਦੇ 40 ਲੋਕ ਬੀਤੇ ਚਾਰ ਦਿਨਾਂ ਤੋਂ ਫਸੇ ਹੋਏ ਹਨ। ਨੇਪਾਲ ਦੇ ਉੱਤਰ ਪੱਛਮ ਵਿਚ ਤਿੱਬਤ ਸਰਹੱਦ ਨੇੜੇ ਸਥਿਤ ਹਿਲਸਾ ਵਿਚ ਇਨ੍ਹਾਂ ਲੋਕਾਂ ਨੂੰ ਕੈਲਾਸ਼ ਮਾਨਸਰੋਵਰ ਤੋਂ ਪਰਤਦੇ ਹੋਏ ਉਸ ਟ੍ਰੈਵਲ ਏਜੰਸੀ ਨੇ ਛੱਡ ਦਿੱਤਾ, ਜਿਸ ਤੋਂ ਉਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਨ੍ਹਾਂ ਲੋਕਾਂ ਨੇ ਪਿਛਲੀ 13 ਜੂਨ ਨੂੰ ਆਪਣੀ ਯਾਤਰਾ ਸ਼ੁਰੂ ਕੀਤੀ ਸੀ।

ਯਾਤਰੀਆਂ ਦੇ ਇਸ ਸਮੂਹ ਦੇ ਇਕ ਵਿਅਕਤੀ ਨੇ ਦੱਸਿਆ ਕਿ ਤੇਲੰਗਾਨਾ ਦੇ ਦੋ ਵੱਖ-ਵੱਖ ਹਿੱਸਿਆਂ ਨਾਲ ਤਾਲੁਕ ਰੱਖਣ ਵਾਲੇ ਇਨ੍ਹਾਂ ਲੋਕਾਂ ਨੇ ਕੈਲਾਸ਼ ਮਾਨਸਰੋਵਰ ਦੀ ਯਾਤਰਾ ਲਈ ਆਪਣੀ ਰਜਿਸਟ੍ਰੇਸ਼ਨ ਸਾਊਦਰਨ ਟ੍ਰੈਵਲ ਏਜੰਸੀ ਤੋਂ ਕਰਵਾਈ ਸੀ। ਯਾਤਰੀ ਨੇ ਕਿਹਾ ਕਿ ਅਸੀਂ ਲੋਕ ਕੈਲਾਸ਼ ਮਾਨਸਰੋਵਰ ਪਹੁੰਚੇ ਅਤੇ ਉਥੋਂ ਦੀ ਯਾਤਰਾ ਕੀਤੀ ਪਰ ਸਾਊਦਰਨ ਟ੍ਰੈਵਲ ਏਜੰਸੀ ਨੇ ਹਿਲਸਾ ਲਿਆ ਕੇ ਸਾਨੂੰ ਛੱਡ ਦਿੱਤਾ। ਪਿਛਲੇ ਚਾਰ ਦਿਨਾਂ ਤੋਂ ਏਜੰਸੀ ਦੇ ਲੋਕ ਸਾਡੀਆਂ ਫੋਨ ਕਾਲਸ ਦਾ ਵੀ ਕੋਈ ਜਵਾਬ ਨਹੀਂ ਦੇ ਰਹੇ ਹਨ।

ਸਮੂਹ ਦੇ ਉਸ ਵਿਅਕਤੀ ਨੇ ਦੱਸਿਆ ਕਿ ਇਹ ਇਲਾਕਾ ਪੂਰੀ ਤਰ੍ਹਾਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਅਸੀਂ ਲੋਕ ਇਥੇ ਫੱਸ ਗਏ ਹਾਂ। ਸਮੂਹ ਦੇ ਕੁਝ ਲੋਕ ਬੀਮਾਰ ਵੀ ਹੋ ਗਏ ਹਨ। ਖਾਸ ਕਰਕੇ ਔਰਤਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਉਹ ਸਾਡੀ ਮਦਦ ਕਰਨ ਅਤੇ ਸਾਨੂੰ ਸਾਡੇ ਘਰ ਤੱਕ ਸੁਰੱਖਿਅਤ ਵਾਪਸ ਪਹੁੰਚਾਉਣ। ਦੱਸ ਦਈਏ ਕਿ ਹਿਲਸਾ ਮਾਨਸਰੋਵਰ ਯਾਤਰੀਆਂ ਦਾ ਨਜ਼ਦੀਕੀ ਕੈਂਪ ਮੰਨਿਆ ਜਾਂਦਾ ਹੈ।


author

Sunny Mehra

Content Editor

Related News