ਪੁਰਤਗਾਲ : ਹੈਲਿਕਾਪਟਰ ਹਾਦਸੇ ’ਚ 4 ਫੌਜੀਆਂ ਦੀ ਮੌਤ, 1 ਲਾਪਤਾ

Saturday, Aug 31, 2024 - 03:06 PM (IST)

ਪੁਰਤਗਾਲ : ਹੈਲਿਕਾਪਟਰ ਹਾਦਸੇ ’ਚ 4 ਫੌਜੀਆਂ ਦੀ ਮੌਤ, 1 ਲਾਪਤਾ

ਲਿਸਬਨ - ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਉੱਤਰੀ ਪੁਰਤਗਾਲ ਦੇ ਸਮੋਡੇਸ ਇਲਾਕੇ ’ਚ ਡੋਰੋ ਨਦੀ ਦੇ ਨੇੜੇ ਇਕ ਹੈਲਿਕਾਪਟਰ ਹਾਦਸੇ ’ਚ 4 ਫੌਜੀਆਂ ਦੀ ਮੌਤ ਹੋ ਗਈ, ਜਦਕਿ ਇਕ ਲਾਪਤਾ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਹੈਲਿਕਾਪਟਰ, ਜਿਸ ’ਚ ਇਕ ਪਾਇਲਟ ਅਤੇ 5 ਫੌਜੀਆਂ ਦੀ ਟੀਮ ਸਹਿਤ 6 ਲੋਕ ਸਵਾਰ ਸਨ, ਸ਼ੁੱਕਰਵਾਰ ਨੂੰ ਉੱਤਰੀ ਪੁਰਤਗਾਲ ’ਚ ਅੱਗ ਬੁਝਾਉਣ ਦੀ ਕਾਰਵਾਈ ਤੋਂ ਵਾਪਸ ਆਉਂਦਿਆਂ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਲਗਭਗ ਦੁਪਹਿਰ ਦੇ 12:50 ਵਜੇ ਵਾਪਰਿਆ, ਜਦੋਂ ਹੈਲਿਕਾਪਟਰ ਡੋਰੋ ਨਦੀ ’ਚ ਡੁੱਬ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ISI ਗਰੁੱਪਾਂ ਨਾਲ ਪਾਕਿਸਤਾਨ ਦੀ ਮਿਲੀਭੁਗਤ

ਪਾਇਲਟ ਨੂੰ ਕੋਲੋਂ ਜਾ ਰਹੀ ਇਕ ਕਿਸ਼ਤੀ ਰਾਹੀਂ ਲਬਚਾਇਆ ਗਿਆ ਅਤੇ ਹੁਣ ਉਹ ਇਕ ਹਸਪਤਾਲ ’ਚ ਮੈਡੀਕਲ ਨਿਗਰਾਨੀ ਦੇ ਤਹਿਤ ਉਸ ਦੀ ਹਾਲਤ ਸਥਿਰ ਹੈ ਅਤੇ ਉਸ ਦੀ ਸਿਹਤ ਨੂੰ ਕੋਈ ਖ਼ਤਰਾ ਨਹੀਂ। ਹਾਲਾਂਕਿ, ਬਾਕੀ ਲਾਪਤਾ ਫੌਜੀਆਂ ਲਈ ਖੋਜ ਅਤੇ ਬਚਾਅ ਮੁਹਿੰਮ ਜਾਰੀ ਹੈ। ਪੁਰਤਗਾਲ ਦੇ ਪ੍ਰਧਾਨ ਮੰਤਰੀ ਲੁਈਸ ਮੋਂਟੇਨੇਗਰੋ ਨੇ ਦੁਖਦਾਈ ਘਟਨਾ ਪਿੱਛੋਂ ਰਾਸ਼ਟਰ ਨੂੰ ਸੰਬੋਧਿਤ ਕੀਤਾ ਅਤੇ ਜਾਨ ਅਤੇ ਮਾਲ ਦੇ ਨੁਕਸਾਨ 'ਤੇ ਡੂੰਗਾ ਦੁੱਖ ਪ੍ਰਗਟ ਕੀਤਾ। ਮੋਂਟੇਨੇਗਰੋ ਨੇ ਕਿਹਾ, "ਅੱਜ ਪੁਰਤਗਾਲ ਲਈ ਬਹੁਤ ਦੁਖਦਾਇਕ ਦਿਨ ਹੈ।"

ਪੜ੍ਹੋ ਇਹ ਅਹਿਮ ਖ਼ਬਰ-ਪੌਪ ਗਰੁੱਪ ਨੇ ਡੋਨਾਲਡ ਟਰੰਪ ਨੂੰ ਚੋਣਾਂ ’ਚ ਆਪਣੇ ਗੀਤਾਂ ਦੀ ਵਰਤੋਂ ਕਰਨ ’ਤੇ ਲਾਈ ਰੋਕ

"ਸਾਡੀਆਂ ਹਮਦਰਦੀਆਂ ਅਤੇ ਪ੍ਰਾਰਥਨਾਵਾਂ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਹਨ ਅਤੇ ਅਸੀਂ ਇਸ ਦੁਖਦਾਈ ਨੁਕਸਾਨ ਲਈ ਨੈਸ਼ਨਲ ਰਿਪਬਲਿਕਨ ਗਾਰਡ (ਜੀ.ਐੱਨ.ਆਰ.) ਦੇ ਪ੍ਰਤੀ ਆਪਣੀ ਗਹਿਰੀ ਹਮਦਰਦੀ ਪ੍ਰਗਟ ਕਰਦੇ ਹਾਂ।" ਇਸ ਦੇ ਨਾਲ ਹੀ ਉਨ੍ਹਾਂ ਐਲਾਨਿਆ ਕਿ  ਸਰਕਾਰ ਨੇ ਰਾਸ਼ਟਰਪਤੀ ਮਾਰਸੇਲੋ ਰੇਬੇਲੋ ਡੀ ਸੂਸਾ ਨਾਲ ਸਮਝੌਤੇ ’ਚ ਸ਼ਨੀਵਾਰ, 31 ਅਗਸਤ ਨੂੰ ਰਾਸ਼ਟਰਪਤੀ ਸ਼ੋਕ ਦਿਵਸ ਦਾ ਐਲਾਨ ਕੀਤਾ ਹੈ। ਪੁਰਤਗਾਲੀ ਰਾਸ਼ਟਰਪਤੀ ਨੇ ਆਪਣੀ ਯੋਜਨਾ ਰੱਦ ਕਰ ਦਿੱਤੀ ਅਤੇ ਚੱਲ ਰਹੀ ਖੋਜ ਅਤੇ ਬਚਾਅ ਮੁਹਿੰਮ ਦੀ ਨਿਗਰਾਨੀ ਲਈ ਤੁਰੰਤ ਹਾਦਸੇ ਵਾਲੀ ਥਾਂ ਦੀ ਯਾਤਰਾ ਕੀਤੀ। ਹਵਾਈ ਜਹਾਜ਼ ਅਤੇ ਰੇਲਵੇ ਹਾਦਸਿਆਂ ਦੀ ਰੋਕਥਾਮ ਅਤੇ ਜਾਂਚ ਦਫ਼ਤਰ ((GPIAAF) ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਅਜੇ ਵੀ ਜਾਰੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Sunaina

Content Editor

Related News