ਬਰੈਂਪਟਨ 'ਚ ਵਾਹਨਾਂ ਦੀ ਟੱਕਰ, ਬੱਚਿਆਂ ਸਮੇਤ 4 ਲੋਕ ਗੰਭੀਰ ਜ਼ਖਮੀ

06/18/2020 11:08:56 PM

ਟੋਰਾਂਟੋ— ਬਰੈਂਪਟਨ 'ਚ ਕਈ ਵਾਹਨਾਂ 'ਚ ਜ਼ਬਰਦਸਤ ਟੱਕਰ ਕਾਰਨ 4 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਚਾਰ ਲੋਕਾਂ 'ਚ ਘੱਟੋ-ਘੱਟ 2 ਬੱਚੇ ਹਨ।

ਇਹ ਦੁਰਘਟਨਾ ਕੰਟ੍ਰੀਸਾਈਡ ਡ੍ਰਾਈਵ ਤੇ ਟੋਰਬ੍ਰਮ ਕੋਲ ਵਾਪਰੀ ਹੈ। ਪੁਲਸ ਨੇ ਕਿਹਾ ਕਿ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਇਕ ਔਰਤ, ਇਕ ਪੁਰਸ਼ ਅਤੇ ਦੋ ਜਾਂ ਸੰਭਵ ਤੌਰ 'ਤੇ ਤਿੰਨ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਬੱਚਿਆਂ ਦੀ ਉਮਰ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ।

ਪੁਲਸ ਮੁਲਾਜ਼ਮ ਸਾਰਾ ਪੈਟਨ ਨੇ ਕਿਹਾ ਕਿ ਪੀੜਤਾਂ ਨੂੰ ਹਸਤਪਾਤ ਲਿਜਾਣ ਲਈ ਪਹਿਲਾਂ ਦੋ ਹਵਾਈ ਐਂਬੂਲੈਂਸਾਂ ਨੂੰ ਬੁਲਾਇਆ ਜਾਣਾ ਸੀ ਪਰ ਬਾਅਦ 'ਚ ਇਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਸਾਰੇ ਪੀੜਤ ਲੋਕਾਂ ਨੂੰ ਤੁਰੰਤ ਲੈਂਡ ਐਂਬੂਲੈਂਸ ਰਾਹੀਂ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।
ਪੁਲਸ ਨੇ ਜਾਂਚ ਲਈ ਰਸਤਾ ਫਿਲਹਾਲ ਬੰਦ ਕਰ ਦਿੱਤਾ ਹੈ ਅਤੇ ਵਾਹਨ ਚਾਲਕਾਂ ਨੂੰ ਬਦਲਵੇਂ ਰਸਤੇ ਇਸਤੇਮਾਲ ਕਰਨ ਲਈ ਕਿਹਾ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।


Sanjeev

Content Editor

Related News