ਲੀਬੀਆ ਕਿਸ਼ਤੀ ਹਾਦਸੇ ਦੇ ਮ੍ਰਿਤਕਾਂ ''ਚ 4 ਪਾਕਿਸਤਾਨੀ ਸ਼ਾਮਲ, PM ਸ਼ਹਿਬਾਜ਼ ਨੇ ਜਤਾਇਆ ਦੁੱਖ

Wednesday, Apr 16, 2025 - 02:20 PM (IST)

ਲੀਬੀਆ ਕਿਸ਼ਤੀ ਹਾਦਸੇ ਦੇ ਮ੍ਰਿਤਕਾਂ ''ਚ 4 ਪਾਕਿਸਤਾਨੀ ਸ਼ਾਮਲ, PM ਸ਼ਹਿਬਾਜ਼ ਨੇ ਜਤਾਇਆ ਦੁੱਖ

ਇਸਲਾਮਾਬਾਦ (ਆਈਏਐਨਐਸ)- ਲੀਬੀਆ ਵਿੱਚ ਕਿਸ਼ਤੀ ਪਲਟਣ ਦੀ ਘਟਨਾ ਦੇ 11 ਮ੍ਰਿਤਕਾਂ ਵਿੱਚ ਚਾਰ ਪਾਕਿਸਤਾਨੀ ਸ਼ਾਮਲ ਹਨ, ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇਸ ਸਬੰਧੀ ਪੁਸ਼ਟੀ ਕੀਤੀ ਹੈ। ਪੂਰਬੀ ਲੀਬੀਆ ਵਿੱਚ ਸਿਰਤੇ ਨੇੜੇ ਹਾਰਾਵਾ ਤੱਟ ਤੋਂ ਵਿਦੇਸ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟਣ ਤੋਂ ਬਾਅਦ ਬਰਾਮਦ ਕੀਤੇ ਗਏ 11 ਲੋਕਾਂ ਵਿੱਚ ਘੱਟੋ-ਘੱਟ ਚਾਰ ਪਾਕਿਸਤਾਨੀ ਨਾਗਰਿਕ ਵੀ ਸ਼ਾਮਲ ਹਨ।

ਚਾਰ ਮ੍ਰਿਤਕ ਪਾਕਿਸਤਾਨੀ ਨਾਗਰਿਕਾਂ ਵਿਚੋਂ ਇਕ ਦੀ ਪਛਾਣ ਪੰਜਾਬ ਦੇ ਗੁਜਰਾਂਵਾਲਾ ਦੇ ਰਹਿਣ ਵਾਲੇ ਜ਼ਾਹਿਦ ਮਹਿਮੂਦ ਵਜੋਂ ਹੋਈ ਹੈ, ਜਦੋਂ ਕਿ ਸਮੀਰ ਅਲੀ, ਸਈਦ ਅਲੀ ਹੁਸੈਨ ਅਤੇ ਆਸਿਫ ਅਲੀ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੰਡੀ ਬਹਾਉਦੀਨ ਦੇ ਰਹਿਣ ਵਾਲੇ ਹਨ। ਪਾਕਿਸਤਾਨ ਦੂਤਘਰ ਦੀ ਟੀਮ ਨੇ ਸਿਰਤੇ ਸ਼ਹਿਰ ਦਾ ਦੌਰਾ ਕਰਨ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-ਨਾਗਰਿਕਾਂ ਤੋਂ ਬਾਅਦ ਹੁਣ ਕੈਨੇਡੀਅਨ ਅਧਿਆਪਕਾਂ ਨੂੰ ਅਮਰੀਕਾ ਦੀ ਯਾਤਰਾ ਸਬੰਧੀ ਚਿਤਾਵਨੀ

PM ਸ਼ਹਿਬਾਜ਼ ਨੇ ਜਤਾਇਆ ਦੁੱਖ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ। ਨਾਲ ਹੀ ਨਾਗਰਿਕਾਂ ਨੂੰ ਮੌਤ ਦੇ ਜਾਲ ਵਿੱਚ ਫਸਾਉਣ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਕੀਤਾ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਤ੍ਰਿਪੋਲੀ ਵਿੱਚ ਪਾਕਿਸਤਾਨ ਮਿਸ਼ਨ ਅਤੇ ਵਿਦੇਸ਼ ਦਫ਼ਤਰ ਨੂੰ ਮ੍ਰਿਤਕ ਪਾਕਿਸਤਾਨੀ ਨਾਗਰਿਕਾਂ ਦੀਆਂ ਲਾਸ਼ਾਂ ਪ੍ਰਾਪਤ ਕਰਨ ਲਈ ਸਥਾਨਕ ਅਧਿਕਾਰੀਆਂ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ,"ਤ੍ਰਿਪੋਲੀ ਵਿੱਚ ਦੂਤਘਰ ਪ੍ਰਭਾਵਿਤ ਪਾਕਿਸਤਾਨੀ ਨਾਗਰਿਕਾਂ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਅਤੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ। ਵਿਦੇਸ਼ ਮੰਤਰਾਲੇ ਦੀ ਸੰਕਟ ਪ੍ਰਬੰਧਨ ਇਕਾਈ ਨੂੰ ਸਥਿਤੀ ਦੀ ਨਿਗਰਾਨੀ ਲਈ ਸਰਗਰਮ ਕਰ ਦਿੱਤਾ ਗਿਆ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News