ਅਮਰੀਕਾ ਦੇ ਅਰਕਨਸਾਸ ’ਚ ਇਕ ਘਰ ਨੂੰ ਲੱਗੀ ਭਿਆਨਕ ਅੱਗ, ਜਿਊਂਦਾ ਸੜੇ 2 ਬੱਚਿਆਂ ਸਣੇ 4 ਲੋਕ

Saturday, Jan 29, 2022 - 09:45 AM (IST)

ਅਮਰੀਕਾ ਦੇ ਅਰਕਨਸਾਸ ’ਚ ਇਕ ਘਰ ਨੂੰ ਲੱਗੀ ਭਿਆਨਕ ਅੱਗ, ਜਿਊਂਦਾ ਸੜੇ 2 ਬੱਚਿਆਂ ਸਣੇ 4 ਲੋਕ

ਹਾਟ ਸਪ੍ਰਿੰਗਜ਼/ਅਮਰੀਕਾ (ਭਾਸ਼ਾ) : ਅਮਰੀਕਾ ਦੇ ਮੱਧ ਅਰਕਨਸਾਸ ਵਿਚ ਇਕ ਘਰ ਵਿਚ ਅੱਗ ਲੱਗਣ ਕਾਰਨ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਅਰਕਨਸਾਸ ਰਾਜ ਪੁਲਸ ਨੇ ਇਕ ਬਿਆਨ ਵਿਚ ਦੱਸਿਆ ਕਿ ਹਾਟ ਸਪ੍ਰਿੰਗਸ ਦੇ ਉੱਤਰ-ਪੂਰਬ ਵਿਚ ਤੋਂ ਪੰਜ ਕਿਲੋਮੀਟਰ ਦੂਰ ਸਥਿਤ ਇਕ ਘਰ ਵਿਚ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਥੋੜ੍ਹੀ ਦੇਰ ਬਾਅਦ ਲੱਗੀ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਉਦੋਂ ਤੱਕ ਅੱਗ ਪੂਰੇ ਘਰ ਵਿਚ ਫੈਲ ਚੁੱਕੀ ਸੀ।

ਇਹ ਵੀ ਪੜ੍ਹੋ: ਨਿਊਯਾਰਕ ਦੀ ਗਵਰਨਰ ਨੇ ਭਾਰਤ ਦੀਆਂ ਕੀਤੀਆਂ ਤਾਰੀਫ਼ਾਂ, ਆਖੀਆਂ ਵੱਡੀਆਂ ਗੱਲਾਂ

ਬਿਆਨ ਵਿਚ ਦੱਸਿਆ ਗਿਆ ਹੈ ਕਿ ਅੱਗ ਲੱਗਣ ਕਾਰਨ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਰਾਜ ਪੁਲਸ ਅਤੇ ਫਾਇਰ ਵਿਭਾਗ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰਨਗੇ।

ਇਹ ਵੀ ਪੜ੍ਹੋ: UAE ’ਚ ਭਾਰਤੀ ਸ਼ਖ਼ਸ ਨੇ ਮੌਤ ਨੂੰ ਦਿੱਤੀ ਮਾਤ, 6 ਮਹੀਨਿਆਂ ਬਾਅਦ ਹਸਪਤਾਲ ਤੋਂ ਹੋਈ ਚਮਤਕਾਰੀ ਵਾਪਸੀ


author

cherry

Content Editor

Related News