ਨਾਰਵੇ ’ਚ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, 4 ਦੀ ਮੌਤ
Sunday, Sep 01, 2019 - 02:30 AM (IST)
ਓਸਲੋ - ਉੱਤਰੀ ਨਾਰਵੇ ’ਚ ਆਲਟਾ ਤੋਂ ਬਾਹਰ ਹੋਈ ਹੈਲੀਕਾਪਟਰ ਦੁਰਘਟਨਾ ’ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਲਾਪਤਾ ਹੈ ਅਤੇ ਇਕ ਹੋਰ ਜ਼ਖਮੀ ਹੋ ਗਿਆ ਹੈ। ਨਾਰਵੇ ਦੇ ਪ੍ਰਸਾਰਣ ਨਿਗਮ ਨੇ ਸ਼ਨੀਵਾਰ ਨੂੰ ਦੱਸਿਆ ਕਿ ਆਲਟਾ ਦੇ ਬਾਹਰ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ’ਚ 4 ਲੋਕਾਂ ਦੀ ਮੌਤ ਹੋ ਗਈ, ਇਕ ਵਿਅਕਤੀ ਲਾਪਤਾ ਹੈ ਅਤੇ ਹੋਰ ਜ਼ਖਮੀ ਹੋ ਗਿਆ ਹੈ।
ਸਥਾਨਕ ਪੁਲਸ ਅਧਿਕਾਰੀ ਨੇ ਆਖਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਾਡੇ ਪੁਲਸ ਕਰਮੀ ਲਾਪਤਾ ਵਿਅਕਤੀ ਦੀ ਭਾਲ ’ਚ ਲੱਗੇ ਹੋਏ ਹਨ।