ਨਾਈਜੀਰੀਆ ''ਚ ਡਿਪਟੀ ਗਵਰਨਰ ਦੇ ਕਾਫਲੇ ''ਤੇ ਹਮਲਾ, 4 ਦੀ ਮੌਤ
Wednesday, Aug 21, 2019 - 01:55 PM (IST)

ਆਬੂਜਾ— ਨਾਈਜੀਰੀਆ 'ਚ ਨਾਸਰਾਵਾ ਸੂਬੇ 'ਚ ਡਿਪਟੀ ਗਵਰਨਰ ਦੇ ਕਾਫਲੇ 'ਤੇ ਅਣਪਛਾਤੇ ਬੰਦੂਕਧਾਰੀਆਂ ਦੇ ਹਮਲੇ 'ਚ 3 ਪੁਲਸ ਕਰਮਚਾਰੀਆਂ ਸਮੇਤ 4 ਲੋਕ ਮਾਰੇ ਗਏ। ਪੁਲਸ ਸੂਤਰਾਂ ਮੁਤਾਬਕ ਨਸਰਾਵਾ ਦੇ ਡਿਪਟੀ ਗਵਰਨਰ ਇਮੈਨੁਏਲ ਅਕਾਬੇ ਦੇ ਕਾਫਲੇ 'ਤੇ ਮੰਗਲਵਾਰ ਦੀ ਰਾਤ ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ, ਜਿਸ 'ਚ 3 ਪੁਲਸ ਕਰਮਚਾਰੀਆਂ ਅਤੇ ਇਕ ਡਰਾਈਵਰ ਦੀ ਮੌਤ ਹੋ ਗਈ।
ਅਕਾਬੇ ਦੇਸ਼ ਦੀ ਰਾਜਧਾਨੀ 'ਚ ਬੁੱਧਵਾਰ ਨੂੰ ਆਯੋਜਿਤ ਹੋਣ ਵਾਲੇ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਲਈ ਜਾ ਰਹੇ ਸਨ ਕਿ ਰਸਤੇ 'ਚ ਇਹ ਘਟਨਾ ਵਾਪਰ ਗਈ। ਸੂਬੇ ਦੇ ਪੁਲਸ ਬੁਲਾਰੇ ਓਥਮੈਨ ਇਸਮਾਇਲ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੁਲਸ ਮੁਖੀ ਹੋਰ ਅਧਿਕਾਰੀਆਂ ਨਾਲ ਮੌਕੇ 'ਤੇ ਮੌਜੂਦ ਹਨ, ਜਿਨ੍ਹਾਂ ਦੇ ਵਾਪਸ ਆਉਣ ਮਗਰੋਂ ਘਟਨਾ ਦੀ ਵਿਸਥਾਰਤ ਜਾਣਕਾਰੀ ਦਿੱਤੀ ਜਾਵੇਗੀ।