ਪਾਕਿਸਤਾਨ ''ਚ ਤੂਫਾਨ ਦਾ ਕਹਿਰ, 4 ਬੱਚਿਆਂ ਦੀ ਮੌਤ ਤੇ 3 ਹੋਰ ਜ਼ਖਮੀ

Thursday, May 18, 2023 - 05:08 PM (IST)

ਪਾਕਿਸਤਾਨ ''ਚ ਤੂਫਾਨ ਦਾ ਕਹਿਰ, 4 ਬੱਚਿਆਂ ਦੀ ਮੌਤ ਤੇ 3 ਹੋਰ ਜ਼ਖਮੀ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਪੰਜਾਬ ਸੂਬੇ 'ਚ ਹਨ੍ਹੇਰੀ ਤੂਫ਼ਾਨ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਮੀਡੀਆ ਨੂੰ ਦੱਸਿਆ ਕਿ ਬੱਚੇ ਮੀਆਂਵਾਲੀ ਜ਼ਿਲ੍ਹੇ ਵਿੱਚ ਇੱਕ ਮਸਜਿਦ ਦੀ ਕੰਧ ਨੇੜੇ ਬੈਠੇ ਸਨ, ਜਦੋਂ ਬੁੱਧਵਾਰ ਰਾਤ ਨੂੰ ਇਹ ਉਨ੍ਹਾਂ 'ਤੇ ਡਿੱਗ ਗਈ।

ਪੜ੍ਹੋ ਇਹ ਅਹਿਮ ਖ਼ਬਰ-ਹਿੰਦ ਮਹਾਸਾਗਰ ਕਿਸ਼ਤੀ ਹਾਦਸਾ: ਚੀਨੀ ਰਾਜਦੂਤ ਨੇ ਆਸਟ੍ਰੇਲੀਆ ਨੂੰ ਖੋਜ ਮੁਹਿੰਮ ਤੇਜ਼ ਕਰਨ ਦੀ ਕੀਤੀ ਅਪੀਲ 

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਜ਼ਖਮੀ ਬੱਚਿਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੈ। ਮੌਸਮ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਇਸ ਸਮੇਂ ਮੌਸਮ ਦੇ ਬਦਲਣ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ 18 ਮਈ ਤੱਕ ਦੇਸ਼ ਵਿੱਚ ਹਨੇਰੀ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News