ਮਿਆਂਮਾਰ ''ਚ ਸੜਕ ਹਾਦਸੇ ''ਚ 4 ਲੋਕਾਂ ਦੀ ਮੌਤ, 10 ਜ਼ਖ਼ਮੀ

03/23/2024 6:31:57 PM

ਯਾਂਗੂਨ (ਵਾਰਤਾ)- ਮਿਆਂਮਾਰ ਦੇ ਦੱਖਣੀ ਬਾਗੋ ਖੇਤਰ ਵਿਚ ਸੜਕ ਕਿਨਾਰੇ ਬਣੇ ਲੈਂਪਪੋਸਟ ਨਾਲ ਇਕ ਵਾਹਨ ਟਕਰਾਉਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਭਾਰਤ ਹੁਣ ਅੱਤਵਾਦ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ: ਜੈਸ਼ੰਕਰ

ਇਕ ਸਥਾਨਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਾਦਸਾ ਸ਼ੁੱਕਰਵਾਰ ਨੂੰ ਬਾਗੋ ਖੇਤਰ ਦੇ ਸ਼ਵੇਦੌਂਗ ਕਸਬੇ ਵਿਚ ਉਸ ਸਮੇਂ ਵਾਪਰਿਆ, ਜਦੋਂ ਤੇਜ਼ ਰਫ਼ਤਾਰ ਵਾਹਨ ਸੜਕ ਕਿਨਾਰੇ ਇਕ ਲੈਂਪਪੋਸਟ (ਸੜਕ ਕਿਨਾਰੇ ਰੋਸ਼ਨੀ ਵਾਲਾ ਇਕ ਉੱਚਾ ਖੰਭਾ) ਨਾਲ ਟਕਰਾ ਗਿਆ। ਇਸ ਹਾਦਸੇ ਵਿਚ 2 ਪੁਰਸ਼ਾਂ, 1 ਔਰਤ ਅਤੇ 1 ਬੱਚੇ ਸਣੇ 4 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਸਿਆਸੀ ਪਾਰਟੀਆਂ ਮਿਲ ਕੇ ਕੰਮ ਕਰਨ: ਜ਼ਰਦਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


cherry

Content Editor

Related News