ਅਮਰੀਕਾ : ਐਟਲਾਂਟਾ ’ਚ ਅਪਾਰਟਮੈਂਟ ਕੰਪਲੈਕਸ ’ਚ ਜ਼ਬਰਦਸਤ ਧਮਾਕਾ, 4 ਜ਼ਖ਼ਮੀ ਤੇ 2 ਲਾਪਤਾ

Monday, Sep 13, 2021 - 11:12 PM (IST)

ਅਮਰੀਕਾ : ਐਟਲਾਂਟਾ ’ਚ ਅਪਾਰਟਮੈਂਟ ਕੰਪਲੈਕਸ ’ਚ ਜ਼ਬਰਦਸਤ ਧਮਾਕਾ, 4 ਜ਼ਖ਼ਮੀ ਤੇ 2 ਲਾਪਤਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਸ਼ਹਿਰ ਐਟਲਾਂਟਾ ਦੇ ਬਾਹਰੋ-ਬਾਹਰ ਇੱਕ ਅਪਾਰਟਮੈਂਟ ਕੰਪਲੈਕਸ ’ਚ ਐਤਵਾਰ ਨੂੰ ਜ਼ਬਰਦਸਤ ਧਮਾਕਾ ਹੋਣ ਦੀ ਘਟਨਾ ਵਾਪਰੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਇੱਕ ਅਪਾਰਟਮੈਂਟ ਕੰਪਲੈਕਸ ’ਚ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ 4 ਲੋਕ ਜ਼ਖ਼ਮੀ ਹੋ ਗਏ ਅਤੇ ਘੱਟੋ-ਘੱਟ 2 ਲੋਕ ਲਾਪਤਾ ਹੋ ਗਏ। ਐਤਵਾਰ ਦੁਪਹਿਰ 1:24 ਵਜੇ ਦੇ ਕਰੀਬ ਜਾਰਜੀਆ ਦੇ ਡਨਵੂਡੀ, ਪੁਲਸ ਵਿਭਾਗ ਨੂੰ ਐਟਲਾਂਟਾ ਦੇ ਡਾਊਨ ਟਾਊਨ ਤੋਂ ਲੱਗਭਗ 15 ਮੀਲ ਉੱਤਰ ’ਚ ਇੱਕ ਅਰਾਈਵ ਅਪਾਰਟਮੈਂਟਸ ਵਿਖੇ ਧਮਾਕੇ ਦੀ ਸੂਚਨਾ ਪ੍ਰਾਪਤ ਹੋਈ ਅਤੇ ਕਾਰਵਾਈ ਕਰਦਿਆਂ ਪਾਇਆ ਗਿਆ ਕਿ ਧਮਾਕੇ ’ਚ ਤਿੰਨ ਮੰਜ਼ਿਲਾ ਇਮਾਰਤ ਦੇ ਘੱਟੋ-ਘੱਟ 15 ਤੋਂ 20 ਯੂਨਿਟ ਨੁਕਸਾਨੇ ਗਏ ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਮੁੱਖ ਮੈਡੀਕਲ ਅਧਿਕਾਰੀਆਂ ਦਾ ਵੱਡਾ ਫ਼ੈਸਲਾ, 12 ਤੋਂ 15 ਸਾਲ ਦੇ ਬੱਚਿਆਂ ਨੂੰ ਲੱਗੇਗੀ ਵੈਕਸੀਨ

ਫਾਇਰ ਵਿਭਾਗ ਅਨੁਸਾਰ 4 ਜ਼ਖ਼ਮੀ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਦੋ ਲੋਕ ਫਿਲਹਾਲ ਲਾਪਤਾ ਹਨ। ਬਚਾਅ ਦਲ ਦੇ ਕਰਮਚਾਰੀ ਇਮਾਰਤ ਦੇ ਖੋਜ ਕਾਰਜਾਂ ਲਈ ਡਰੋਨ ਤੋਂ ਲੈ ਕੇ ਥਰਮਲ ਇਮੇਜਿੰਗ ਦੀ ਵਰਤੋਂ ਕਰ ਰਹੇ ਸਨ। ਅਧਿਕਾਰੀਆਂ ਅਨੁਸਾਰ ਧਮਾਕੇ ਤੋਂ ਬਾਅਦ ਐਟਲਾਂਟਾ ਗੈਸ ਨੂੰ ਇਮਾਰਤ ’ਚ ਬੁਲਾਇਆ ਗਿਆ ਸੀ, ਜਦਕਿ ਧਮਾਕੇ ਦੇ ਕਾਰਨਾਂ ਦੀ ਅਜੇ ਜਾਂਚ ਚੱਲ ਰਹੀ ਹੈ।


author

Manoj

Content Editor

Related News