4 ਭਾਰਤੀਆਂ ਅਤੇ 1 ਪਾਕਿਸਤਾਨੀ ਨੇ ਕਬੂਲੇ ਆਪਣੇ ਜ਼ੁਰਮ, ਕਰਦੇ ਸਨ ਇਹ ਗਲਤ ਕੰਮ

06/06/2017 3:01:07 PM

ਵਾਸ਼ਿੰਗਟਨ— ਚਾਰ ਭਾਰਤੀਆਂ ਅਤੇ ਇਕ ਪਾਕਿਸਤਾਨੀ ਨਾਗਿਰਕ ਨੇ ਧੋਖਾਧੜੀ ਅਤੇ ਮਨੀ ਲਾਂਡਰਿੰਗ (ਪੈਸੇ ਇਕੱਠੇ ਕਰਨ) 'ਚ ਆਪਣੀ ਭੂਮਿਕਾ ਸੰਬੰਧੀ ਦੋਸ਼ ਸਵੀਕਾਰ ਕਰ ਲਏ ਹਨ। ਅਮਰੀਕਾ 'ਚ ਭਾਰਤ ਦੇ ਕਾਲ ਸੈਂਟਰਾਂ ਤੋਂ ਟੈਲੀਫੋਨ ਦੇ ਮਾਧਿਅਮ ਰਾਹੀਂ ਵੱਡੇ ਪੱਧਰ 'ਤੇ ਇਨ੍ਹਾਂ ਨੇ ਇਹ ਲੁੱਟ-ਮਾਰ ਕੀਤੀ ਸੀ। 'ਸਰਦਨ ਡਿਸਟਰਿਕਟ ਆਫ ਟੈਕਸਾਸ' 'ਚ ਅਮਰੀਕਾ ਜ਼ਿਲਾ ਅਦਾਲਤ ਦੇ ਜੱਜ ਡੇਵਿਡ ਹਿਟਨਰ ਦੇ ਸਾਹਮਣੇ 3 ਭਾਰਤੀਆਂ ਰਾਜੂਭਾਈ ਪਟੇਲ(32) ਵਿਰਾਜ ਪਟੇਲ(33) ਦਲੀਪ ਕੁਮਾਰ ਅੰਬਲ ਪਟੇਲ (53) ਅਤੇ ਪਾਕਿਸਤਾਨੀ ਨਾਗਰਿਕ ਫਹਾਦ ਅਲੀ (25) ਨੇ ਧਨ ਇਕੱਠਾ ਕਰਨ ਲਈ ਸਾਜਸ਼ ਰਚਣ ਦੇ ਦੋਸ਼ ਨੂੰ ਸਵੀਕਾਰ ਕੀਤਾ ਹੈ। 
ਇਸ ਤੋਂ ਪਹਿਲਾਂ 2 ਜੂਨ ਨੂੰ ਇਕ ਭਾਰਤੀ ਨਾਗਰਿਕ ਹਾਦਿਰਕ ਪਟੇਲ ਵੀ ਇਸੇ ਅਦਾਲਤ ਦੇ ਸਾਹਮਣੇ ਦੂਰਸੰਚਾਰ ਦੇ ਮਾਧਿਆਮ ਨਾਲ ਵਿੱਤੀ ਧੋਖਾਧੜੀ ਸੰਬੰਧੀ ਸਾਜਿਸ਼ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਿਸ ਨੇ ਆਪਣੀ ਗਲਤੀ ਮੰਨ ਲਈ ਸੀ। ਨਿਆਂ ਵਿਭਾਗ ਨੇ ਕਿਹਾ ਕਿ ਸਾਰੇ ਪੰਜ ਦੋਸ਼ੀਆਂ ਨੂੰ ਬਾਅਦ 'ਚ ਸਜ਼ਾ ਸੁਣਾਈ ਜਾਵੇਗੀ। ਸਰਦਨ ਡਿਸਟਰਿਕਟ ਆਫ ਟੈਕਸਾਸ 'ਚ ਇਸ 'ਸੰਘੀ ਗ੍ਰਾਂਡ ਜਿਊਰੀ' ਵੱਲੋਂ 19 ਅਕਤੂਬਰ, 2016 ਨੂੰ ਚਲਾਏ ਗਏ ਮਹਾਂਦੋਸ਼ ਦੇ ਤਹਿਤ ਹੁਣ ਤਕ 56 ਵਿਅਕਤੀਆਂ ਅਤੇ ਭਾਰਤ ਦੇ ਚਾਰ ਕਾਲ ਸੈਂਟਰਾਂ ਖਿਲਾਫ ਧੋਖਾਧੜੀ ਅਤੇ ਮਨੀ ਲਾਂਡਰਿੰਗ 'ਚ ਉਨ੍ਹਾਂ ਦੀ ਭੂਮਿਕਾ ਦੋਸ਼ ਲਗਾਏ ਗਏ ਹਨ।


Related News