ਅਮਰੀਕਾ 'ਚ 4 ਭਾਰਤੀ ਵਿਦਿਆਰਥਣਾਂ ਨੂੰ ਇਸ ਕੰਮ ਲਈ ਮਿਲਿਆ 25 ਹਜ਼ਾਰ ਡਾਲਰ ਦਾ ਇਨਾਮ

Saturday, Mar 23, 2019 - 03:06 PM (IST)

ਅਮਰੀਕਾ 'ਚ 4 ਭਾਰਤੀ ਵਿਦਿਆਰਥਣਾਂ ਨੂੰ ਇਸ ਕੰਮ ਲਈ ਮਿਲਿਆ 25 ਹਜ਼ਾਰ ਡਾਲਰ ਦਾ ਇਨਾਮ

ਵਾਸ਼ਿੰਗਟਨ(ਬਿਊਰੋ) : ਵਾਤਾਵਰਣ ਸਬੰਧੀ ਸੰਕਟਾਂ ਨਾਲ ਨਜਿੱਠਣ ਲਈ ਤਕਨੀਕ ਵਿਕਸਿਤ ਕਰਨ ਵਾਲੀਆਂ 4 ਭਾਰਤੀ-ਅਮਰੀਕੀ ਵਿਦਿਆਰਥਣਾਂ ਨੂੰ ਇੱਥੇ ਸਨਮਾਨਿਤ ਕੀਤਾ ਗਿਆ ਹੈ। ਇਹ ਚਾਰ ਵਿਦਿਆਰਥਣਾਂ ਦੇਸ਼ ਦੇ ਸਭ ਤੋਂ ਪੁਰਾਣੇ ਅਤੇ ਪ੍ਰਸਿੱਧ ਸਾਇੰਸ ਅਤੇ ਗਣਿਤ ਪ੍ਰਤੀਯੋਗਤਾ 'ਰੀਜੇਨਰਾਨ ਸਾਇੰਸ ਟੈਲੇਂਟ ਸਰਚ' ਦੇ ਆਖਰੀ ਪੜਾਅ ਵਿਚ ਪਹੁੰਚ ਗਈਆਂ ਹਨ।

ਕੇਂਟਕੀ ਦੀ ਅੰਜਲੀ ਚੱਡਾ (16), ਡੇਲਾਵੇਅਰ ਦੀ ਪ੍ਰੀਤੀ ਸਾਈਂ ਕ੍ਰਿਸ਼ਣਮਣੀ (17), ਉਤਰੀ ਕੈਰੋਲੀਨਾ ਦੀ ਨਵਾਮੀ ਜੈਨ (17) ਅਤੇ ਪੈਨਸਿਲਵੇਨੀਆ ਦੀ ਸਾਈਂ ਪ੍ਰੀਤੀ ਮਮੀਡਾਲਾ (17) ਨੂੰ 25 ਹਜ਼ਾਰ ਡਾਲਰ (ਕਰੀਬ 17 ਲੱਖ ਰੁਪਏ) ਦੀ ਇਨਾਮੀ ਰਾਸ਼ੀ ਵੀ ਦਿੱਤੀ ਗਈ ਹੈ। ਚੱਡਾ ਨੂੰ ਖੂਹ ਦੇ ਪਾਣੀ ਵਿਚ ਆਰਸੈਨਿਕ ਦੀ ਪਛਾਣ ਕਰਨ ਵਾਲਾ ਸੈਂਸਰ ਵਿਕਸਿਤ ਕਰਨ ਲਈ ਪੁਰਸਕਾਰ ਦਿੱਤਾ ਗਿਆ। 5 ਕਰੋੜ ਅਮਰੀਕੀ ਹੁਣ ਵੀ ਖੂਹ ਦੇ ਪਾਣੀ 'ਤੇ ਨਿਰਭਰ ਹਨ।

ਪਾਣੀ ਵਿਚ ਮੌਜੂਦ ਹਾਨੀਕਾਰਕ ਆਰਸੈਨਿਕ ਨਾਲ ਕੈਂਸਰ ਦਾ ਖਤਰਾ ਵਧ ਸਕਦਾ ਹੈ। ਕ੍ਰਿਸ਼ਣਮਣੀ ਨੇ ਝੋਨੇ ਦੇ ਪੌਦੇ ਨੂੰ ਆਰਸੈਨਿਕ ਤੋਂ ਬਚਾਉਣ ਲਈ ਤਕਨੀਕ ਵਿਕਸਿਤ ਕੀਤੀ ਹੈ। ਦੂਜੇ ਪਾਸੇ ਨਵਾਮੀ ਜੈਨ ਬਾਇਓ-ਇਥੇਨਾਲ ਪੈਦਾ ਕਰਨ ਦੇ ਵੱਖ-ਵੱਖ ਤਰੀਕਿਆਂ 'ਤੇ ਕੰਮ ਕਰ ਰਹੀ ਹੈ। ਬਾਇਓ-ਇਥੇਨਾਲ ਇਕ ਤਰ੍ਹਾਂ ਦਾ ਜੈਵਿਕ ਬਾਲਣ ਹੈ, ਜਿਸ ਨਾਲ ਵਾਤਾਵਰਣ ਨੂੰ ਘੱਟ ਨੁਕਸਾਨ ਪਹੁੰਚਦਾ ਹੈ। ਗਾਰਨੇਟ ਵੈਲੀ ਹਾਈ ਸਕੂਲ ਦੀ ਵਿਦਿਆਰਥੀ ਮਮੀਡਾਲਾ ਉਤਪ੍ਰੇਰਕ ਦੀ ਮਦਦ ਨਾਲ ਨਵੀਨੀਕਰਨ ਊਰਜਾ ਦੇ ਇਸਤੇਮਾਲ ਨੂੰ ਸੂਗਮ ਬਣਾਉਣ ਲਈ ਸੋਧ ਕਰ ਰਹੀ ਹੈ।


author

cherry

Content Editor

Related News