3-ਡੀ ਪ੍ਰਿੰਟਿਡ ਤਕਨੀਕ ਨਾਲ ਬਣੇ ਰਾਕੇਟ ਦੀ ਉਡਾਣ ਅਸਫਲ

Monday, Mar 13, 2023 - 10:43 AM (IST)

3-ਡੀ ਪ੍ਰਿੰਟਿਡ ਤਕਨੀਕ ਨਾਲ ਬਣੇ ਰਾਕੇਟ ਦੀ ਉਡਾਣ ਅਸਫਲ

ਕੇਪ ਕੇਨਵਰਲ (ਭਾਸ਼ਾ)– ਲਗਭਗ ਪੂਰੀ ਤਰ੍ਹਾਂ 3-ਡੀ ਪ੍ਰਿੰਟਿਡ ਤਕਨੀਕ ਨਾਲ ਬਣੇ ਰਾਕੇਟ ‘ਟੇਰਾਨ’ ਦੀ ਪਹਿਲੀ ਉਡਾਣ ਅਸਫਲ ਰਹੀ। ਇਹ ਰਾਕੇਟ ਇਕ ਤੋਂ ਬਾਅਦ ਇਕ ਉਡਾਣ ’ਚ ਨਾਕਾਮ ਹੋਣ ਤੋਂ ਬਾਅਦ ਆਪਣੇ ਲਾਂਚ ਪੈਡ ’ਤੇ ਹੀ ਖਡ਼੍ਹਾ ਹੈ।

ਸ਼ਨੀਵਾਰ ਨੂੰ ਇੰਜਣ ਚਾਲੂ ਹੋਇਆ ਪਰ ਅਚਾਨਕ ਬੰਦ ਹੋ ਗਿਆ, ਜਿਸ ਨਾਲ ਰਿਲੇਟੀਵਿਟੀ ਸਪੇਸ ਦਾ ਰਾਕੇਟ ‘ਟੇਰਾਨ’ ਆਪਣੇ ਪੈਡ ’ਤੇ ਹੀ ਖਡ਼੍ਹਾ ਰਿਹਾ। ਇਸ ਨੂੰ ਕੇਪ ਕੇਨਵਰਲ ਸਪੇਸ ਫੋਰਸ ਸਟੇਸ਼ਨ ਤੋਂ ਮੁੜ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਡਾਣ ਕੰਪਿਊਟਰ ਨੇ 45 ਸੈਕਿੰਡ ਬਾਕੀ ਰਹਿੰਦਿਆਂ ਉਲਟੀ ਗਿਣਤੀ ਰੋਕ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਪਹਿਲੀ ਬਰਸੀ ਤੋਂ ਪਹਿਲਾਂ ਮਾਂ ਚਰਨ ਕੌਰ ਨੇ ਲਿਖਿਆ ਭਾਵੁਕ ਸੁਨੇਹਾ

ਰਿਲੇਟੀਵਿਟੀ ਸਪੇਸ ਨੇ ਸ਼ਨੀਵਾਰ ਨੂੰ ਪਹਿਲੀ ਵਾਰ ਸਮੱਸਿਆ ਲਈ ਆਟੋਮੈਟਿਕ ਸਾਫਟਵੇਅਰ ਤੇ ਦੂਜੀ ਵਾਰ ਸਮੱਸਿਆ ਲਈ ਈਂਧਨ ਦੇ ਘੱਟ ਦਬਾਅ ਨੂੰ ਜ਼ਿੰਮੇਵਾਰ ਠਹਿਰਾਇਆ।

ਇਸ ਰਾਕੇਟ ਨੂੰ ਬੁੱਧਵਾਰ ਨੂੰ ਵੀ ਦਾਗਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਖ਼ਰਾਬ ਵਾਲਵ ਕਾਰਨ ਇਕ ਮਿੰਟ ਦੇ ਅੰਦਰ ਇਹ ਕੋਸ਼ਿਸ਼ ਨਾਕਾਮ ਹੋ ਗਈ। ਅਜੇ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਉਹ ਫਿਰ ਕਦੋਂ ਲਾਂਚਿੰਗ ਦੀ ਕੋਸ਼ਿਸ਼ ਕਰੇਗੀ।

ਇਹ ਰਾਕੇਟ 110 ਫੁੱਟ ਲੰਮਾ ਹੈ। ਰਿਲੇਟੀਵਿਟੀ ਸਪੇਸ ਨੇ ਕਿਹਾ ਕਿ ਇੰਜਣ ਸਮੇਤ ਰਾਕੇਟ ਦਾ 85 ਫ਼ੀਸਦੀ ਹਿੱਸਾ ਕੈਲੀਫੋਰਨੀਆ ਦੇ ਲਾਂਗ ਬੀਚ ’ਚ ਕੰਪਨੀ ਦੇ ਹੈੱਡਕੁਆਰਟਰ ’ਚ ਰੱਖੇ ਵੱਡੇ 3-ਡੀ ਪ੍ਰਿੰਟਰਾਂ ਨਾਲ ਬਣਾਇਆ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News