ਸ਼੍ਰੀਲੰਕਾ ''ਚ ਨਵੇਂ ਸਾਲ ਦੇ ਜਸ਼ਨ ਦੌਰਾਨ 39 ਲੋਕਾਂ ਦੀ ਮੌਤ

04/16/2018 3:18:36 PM

ਕੋਲੰਬੋ (ਬਿਊਰੋ)— ਸ਼ੀਲੰਕਾ ਵਿਚ ਨਵੇਂ ਸਾਲ ਦੇ ਜਸ਼ਨ ਦੌਰਾਨ ਵੱਖ-ਵੱਖ ਹਾਦਸਿਆਂ ਵਿਚ 39 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਨ੍ਹਾਂ ਹਾਦਸਿਆਂ ਵਿਚ ਮਾਰੇ ਗਏ ਲੋਕਾਂ ਦੀ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ 12 ਅਪ੍ਰੈਲ ਤੋਂ ਸ਼ੁਰੂ ਹੋਏ ਨਵੇਂ ਸਾਲ ਦੀ ਮਿਆਦ ਅੱਜ ਭਾਵ ਸੋਮਵਾਰ ਨੂੰ ਖਤਮ ਹੋ ਜਾਵੇਗੀ। ਪੁਲਸ ਬੁਲਾਰੇ ਐੱਸ. ਪੀ. ਰੂਵਾਨ ਗੁਨਾਸੇਕਰਾ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਜ਼ਿਆਦਾਤਰ ਸੜਕ ਹਾਦਸੇ ਸ਼ਰਾਬ ਪੀ ਕੇ ਅਤੇ ਤੇਜ਼ ਗਤੀ ਨਾਲ ਗੱਡੀ ਚਲਾਉਣ ਕਾਰਨ ਹੋਏ ਹਨ। ਨਵੇਂ ਸਾਲ ਦੀ ਇਸ ਮਿਆਦ ਦੌਰਾਨ ਵੱਖ-ਵੱਖ ਜ਼ਿਲਿਆਂ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ 515 ਤੋਂ ਜ਼ਿਆਦਾ ਚਾਲਕਾਂÎ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਗੌਰਤਲਬ ਹੈ ਕਿ ਸ਼੍ਰੀਲੰਕਾ ਵਿਚ ਹਫਤੇ ਦੇ ਅਖੀਰ ਵਿਚ ਦੇਸ਼ ਵਿਚ ਰਵਾਇਤੀ ਨਵਾਂ ਸਾਲ ਮਨਾਇਆ ਗਿਆ।


Related News