ਲੀਬੀਆ ਦੇ ਸਰਚ ਆਪ੍ਰੇਸ਼ਨ ਵਿਚ ਬਚਾਏ ਗਏ 383 ਯੂਰਪੀ ਪਰਵਾਸੀ
Sunday, Nov 24, 2019 - 01:35 PM (IST)

ਤ੍ਰਿਪੋਲੀ- ਲੀਬੀਆ ਦੇ ਸ਼ਹਿਰ ਵਿਚ 383 ਗੈਰ-ਕਾਨੂੰਨੀ ਯੂਰਪੀ ਪਰਵਾਸੀਆਂ ਨੂੰ ਬਚਾਇਆ ਗਿਆ ਹੈ। ਅਸਲ ਵਿਚ ਇਨ੍ਹਾਂ ਲੋਕਾਂ ਨੂੰ ਲੀਬੀਆ ਵਿਚ ਲੀਬਆਈ ਕੋਸਟ ਗਾਰਡ (Libyan coast guard) ਦੇ ਰਾਹੀਂ ਇਸ ਹਫਤੇ ਚਲਾਏ ਗਏ ਵੱਖ-ਵੱਖ ਪੰਜ ਆਪ੍ਰੇਸ਼ਨਾਂ ਵਿਚ ਵੀਰਵਾਰ ਨੂੰ ਬਚਾਇਆ ਗਿਆ। ਲੀਬੀਆ ਨੇਵੀ ਨੇ ਸ਼ਨੀਵਾਰ ਨੂੰ ਇਸ ਦਾ ਐਲਾਨ ਕੀਤਾ।
ਸ਼ਿਨਹੂਆ ਸਮਾਚਾਰ ਏਜੰਸੀ ਦੇ ਹਵਾਲੇ ਨਾਲ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਬਚਾਏ ਗਏ ਲੋਕਾਂ ਵਿਚ ਇਕ ਗਰਭਵਤੀ ਔਰਤ ਵੀ ਸ਼ਾਮਲ ਹੈ, ਜਿਸ ਨੇ ਤੱਟ ਰੱਖਿਅਕ ਗਸ਼ਤੀ ਕਿਸ਼ਤੀ 'ਤੇ ਇਕ ਬੱਚੀ ਨੂੰ ਜਨਮ ਦਿੱਤਾ। ਵੀਰਵਾਰ ਨੂੰ ਲੀਬੀਆਈ ਤੱਟ 'ਤੇ ਉਹ ਵਾਪਸ ਆ ਰਹੀ ਸੀ। ਇਹ ਔਰਤ 99 ਗੈਰ-ਕਾਨੂੰਨੀ ਯੂਰਪੀ ਪਰਵਾਸੀਆਂ ਵਿਚ ਸ਼ਾਮਲ ਸੀ। ਉਥੇ ਹੀ ਹੋਰ 284 ਪਰਵਾਸੀਆਂ ਨੂੰ ਬੁੱਧਵਾਰ ਨੂੰ ਵੱਖ-ਵੱਖ ਮੁਹਿੰਮਾਂ ਵਿਚ ਬਚਾਇਆ ਗਿਆ। ਦੱਸ ਦਈਏ ਕਿ ਇਸ ਸਾਲ ਲੀਬੀਆ ਵਿਚ ਹਜ਼ਾਰਾਂ ਪਰਵਾਸੀਆਂ ਦੀ ਜਾਨ ਗਈ ਹੈ। ਇਹ ਪਰਵਾਸੀ ਆਪਣੇ ਹੀ ਦੇਸ਼ ਵਿਚ ਉਥਲ-ਪੁਥਲ ਤੋਂ ਬਚਨ ਲਈ ਲੀਬੀਆ ਵਿਚ ਰਬਰ ਦੀਆਂ ਕਿਸ਼ਤੀਆਂ ਰਾਹੀਂ ਯਾਤਰਾ ਕਰ ਰਹੇ ਸਨ।