ਮੈਕਸੀਕੋ : ਸ਼ਖਸ ਦੇ ਘਰੋਂ ਮਿਲੇ ਹੱਡੀਆਂ ਦੇ 3,787 ਟੁੱਕੜੇ, 17 ਲੋਕਾਂ ਦੇ ਕਤਲ ਦਾ ਖਦਸ਼ਾ

06/13/2021 7:31:28 PM

ਮੈਕਸੀਕੋ ਸਿਟੀ (ਭਾਸ਼ਾ): ਮੈਕਸੀਕੋ ਸਿਟੀ ਦੇ ਬਾਹਰੀ ਇਲਾਕੇ ਵਿਚ ਇਕ ਸ਼ੱਕੀ ਕਾਤਲ ਦੇ ਘਰ ਦੀ ਖੋਦਾਈ ਕਰ ਰਹੇ ਜਾਂਚਕਰਤਾਵਾਂ ਨੂੰ ਹੁਣ ਤੱਕ ਹੱਡੀਆਂ ਦੇ 3,787 ਟੁੱਕੜੇ ਮਿਲੇ ਹਨ। ਇਹ ਹੱਡੀਆਂ 17 ਵੱਖ-ਵੱਖ ਲੋਕਾਂ ਦੀਆਂ ਪ੍ਰਤੀਤ ਹੁੰਦੀਆਂ ਹਨ। ਮੈਕਸੀਕੋ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਹ ਖੋਦਾਈ ਇੱਥੇ ਖ਼ਤਮ ਨਹੀਂ ਹੋਵੇਗੀ। ਖੋਦਾਈ ਦਾ ਕੰਮ 17 ਮਈ ਤੋਂ ਚੱਲ ਰਿਹਾ ਹੈ ਅਤੇ ਜਾਂਚਕਰਤਾਵਾਂ ਨੇ ਉਸ ਘਰ ਦੇ ਫਰਸ਼ ਦੀ ਚੰਗੀ ਤਰ੍ਹਾਂ ਖੋਦਾਈ ਕੀਤੀ ਹੈ ਜਿੱਥੇ ਸ਼ੱਕੀ ਰਹਿੰਦਾ ਸੀ।

ਹੁਣ ਉਹਨਾਂ ਦੀ ਯੋਜਨਾ ਇਸ ਦਾਇਰੇ ਨੂੰ ਅੱਗੇ ਵਧਾਉਣ ਦੀ ਹੈ। ਕਬਾੜ ਨਾਲ ਭਰੇ ਇਸ ਘਰ ਵਿਚ ਅਜਿਹੇ ਲੋਕਾਂ ਦੇ ਪਛਾਣ ਪੱਤਰ ਅਤੇ ਹੋਰ ਸਾਮਾਨ ਮਿਲਿਆ ਹੈ ਜੋ ਸਾਲਾਂ ਪਹਿਲਾਂ ਲਾਪਤਾ ਹੋ ਗਏ ਸਨ। ਇਸ ਸਬੂਤ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਕਤਲ ਦੇ ਤਾਰ ਸਾਲਾਂ ਪਹਿਲਾਂ ਦੇ ਹਨ। ਵਕੀਲ ਦੇ ਦਫਤਰ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ,''ਹੱਡੀਆਂ ਦੇ ਟੁੱਕੜਿਆਂ ਦਾ ਬਰੀਕੀ ਨਾਲ ਅਧਿਐਨ ਕੀਤਾ ਜਾ ਰਿਹਾ ਹੈ ਜਿਸ ਵਿਚ ਹਰੇਕ ਦੀ ਬਹੁਤ ਸਾਵਧਾਨੀ ਨਾਲ ਸਫਾਈ ਕਰਨਾ, ਇਸ ਗੱਲ ਦੀ ਪਛਾਣ ਕਰਨਾ ਕਿ ਇਹ ਸਰੀਰ ਦੇ ਕਿਹੜੇ ਹਿੱਸੇ ਦੇ ਅੰਗ ਹਨ ਆਦਿ ਸ਼ਾਮਲ ਹੈ।ਇਸ ਦੇ ਜ਼ਰੀਏ ਇਹ ਪਤਾ ਲਗਾਇਆ ਜਾਵੇਗਾ ਕਿ ਕਿੰਨੇ ਲੋਕਾਂ ਦੀਆਂ ਹੱਡੀਆਂ ਹਨ। ਬਿਆਨ ਮੁਤਾਬਕ ਹੁਣ ਤੱਕ ਪਾਏ ਗਏ ਹੱਡੀਆਂ ਦੇ ਟੁੱਕੜੇ 17 ਲੋਕਾਂ ਦੇ ਪ੍ਰਤੀਤ ਹੁੰਦੇ ਹਨ।'' 

ਪੜ੍ਹੋ  ਇਹ ਅਹਿਮ ਖਬਰ- ਅਮਰੀਕਾ 'ਚ ਭਾਰਤੀ ਪ੍ਰਵਾਸੀਆਂ 'ਚ ਬੀਜੇਪੀ ਸਭ ਤੋਂ ਲੋਕਪ੍ਰਿਅ ਪਾਰਟੀ, ਪੀ.ਐੱਮ ਮੋਦੀ ਸਭ ਤੋਂ ਅੱਗੇ

ਦੇਸ਼ ਦੇ ਕਾਨੂੰਨ ਕਾਰਨ ਸ਼ੱਕੀ ਦੀ ਪਛਾਣ ਉਜਾਗਰ  ਨਹੀਂ ਕੀਤੀ ਗਈ ਹੈ। ਅਧਿਕਾਰੀਆਂ ਨੇ 72 ਸਾਲਾ ਸ਼ੱਕੀ ਦਾ ਨਾਮ ਜਨਤਕ ਨਹੀਂ ਕੀਤਾ ਹੈ। ਵਿਅਕਤੀ ਖ਼ਿਲਾਫ਼ 34 ਸਾਲਾ ਇਕ ਔਰਤ ਦੇ ਕਤਲ ਦੇ ਮਾਮਲੇ ਵਿਚ ਮੁਕੱਦਮਾ ਚੱਲ ਰਿਹਾ ਹੈ। ਇਸ ਵਿਅਕਤੀ ਨੂੰ ਉਦੋਂ ਫੜਿਆ ਗਿਆ ਜਦੋਂ ਇਕ ਪੁਲਸ ਕਮਾਂਡਰ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਦੇ ਬਾਅਦ ਉਸ 'ਤੇ ਸ਼ੱਕ ਜ਼ਾਹਰ ਕੀਤਾ।ਵਿਅਕਤੀ ਪੁਲਸ ਕਮਾਂਡਰ ਦੀ ਪਤਨੀ ਨੂੰ ਨਿੱਜੀ ਤੌਰ 'ਤੇ ਜਾਣਦਾ ਸੀ ਅਤੇ ਉਸ ਨੇ ਕਮਾਂਡਰ ਦੀ ਪਤਨੀ ਨੂੰ ਖਰੀਦਾਰੀ ਲਈ ਨਾਲ ਲਿਜਾਣਾ ਸੀ। ਉਸ ਦਿਨ ਔਰਤ ਘਰ ਨਹੀਂ ਪਰਤੀ ਜਿਸ ਮਗਰੋਂ ਪੁਲਸ ਕਮਾਂਡਰ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਦੇ ਸ਼ੱਕ ਵਿਚ ਵਿਅਕਤੀ ਦਾ ਹੱਥ ਹੋਣ ਦਾ ਦੋਸ਼ ਲਗਾਇਆ। ਜਾਂਚ ਵਿਚ ਵੀ ਪਾਇਆ ਗਿਆ ਕਿ ਸੀ.ਸੀ.ਟੀ.ਵੀ. ਕੈਮਰੇ ਵਿਚ ਔਰਤ ਵਿਅਕਤੀ ਦੇ ਘਰ ਵਿਚ ਜਾਂਦੀ ਤਾਂ ਦਿਸਦੀ ਹੈ ਪਰ ਵਾਪਸ ਆਉਂਦੀ ਹੋਈ ਨਹੀਂ ਦਿਸ ਰਹੀ। ਬਾਅਦ ਵਿਚ ਔਰਤ ਦਾ ਸਾਮਾਨ ਸ਼ੱਕੀ ਦੇ ਘਰੋਂ ਬਰਾਮਦ ਕੀਤਾ ਗਿਆ।

ਨੋਟ- ਸ਼ਖਸ ਦੇ ਘਰੋਂ ਮਿਲੇ ਹੱਡੀਆਂ ਦੇ 3,787 ਟੁੱਕੜੇ, 17 ਲੋਕਾਂ ਦੇ ਕਤਲ ਦਾ ਖਦਸ਼ਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News