ਕੈਮਰੂਨ : ਬੱਸ ਤੇ ਟਰੱਕ ’ਚ ਹੋਈ ਭਿਆਨਕ ਟੱਕਰ, 37 ਦੀ ਮੌਤ ਤੇ 18 ਜ਼ਖਮੀ

Sunday, Dec 27, 2020 - 07:55 PM (IST)

ਕੈਮਰੂਨ : ਬੱਸ ਤੇ ਟਰੱਕ ’ਚ ਹੋਈ ਭਿਆਨਕ ਟੱਕਰ, 37 ਦੀ ਮੌਤ ਤੇ 18 ਜ਼ਖਮੀ

ਯਾਊਂਦੇ-ਅਫਰੀਕੀ ਦੇਸ਼ ਕੈਮਰੂਨ ਦੇ ਪੱਛਮੀ ਹਿੱਸੇ ’ਚ ਸਥਿਤ ਨਮਾਲੇ ਪਿੰਡ ’ਚ ਹੋਏ ਬੱਸ ਹਾਦਸੇ ’ਚ 37 ਲੋਕਾਂ ਦੀ ਮੌਤ ਹੋ ਗਈ ਜਦਕਿ 18 ਹੋਰ ਜ਼ਖਮੀ ਹੋ ਗਏ ਹਨ। ਇਲਾਕੇ ਦੇ ਸੀਨੀਅਰ ਸਰਕਾਰੀ ਅਧਿਕਾਰੀ ਅਬਸਲਾਮ ਮੋਨੋਨੋ ਨੇ ਦੱਸਿਆ ਕਿ 70 ਸੀਟਾਂ ਵਾਲੀ ਬੱਸ ਪੱਛਮੀ ਸ਼ਹਿਰ ਫਊਬਮਾਨ ਤੋਂ ਰਾਜਧਾਨੀ ਯਾਊਂਦੇ ਆ ਰਹੀ ਸੀ, ਤਾਂ ਸ਼ਨੀਵਾਰ-ਐਤਵਾਰ ਰਾਤ ਦੋ ਵਜੇ ਸੜਕ ’ਤੇ ਆ ਰਹੇ ਲੋਕਾਂ ਦੀ ਭੀੜ ਨੂੰ ਬਚਾਉਣ ਦੇ ਚੱਕਰ ’ਚ ਬੱਸ ਦੀ ਟਰੱਕ ਨਾਲ ਭਿਆਨਕ ਟਕੱਰ ਹੋ ਗਈ।

ਇਹ ਵੀ ਪੜ੍ਹੋ -ਅਮਰੀਕਾ 'ਚ ਮੁੜ ਇਕ ਹੋਰ ਕਾਲੇ ਵਿਅਕਤੀ ਦੀ ਹੱਤਿਆ, ਨਾਰਾਜ਼ ਲੋਕਾਂ ਨੇ ਕੀਤਾ ਵਿਖਾਵਾ

ਉਨ੍ਹਾਂ ਨੇ ਦੱਸਿਆ ਕਿ ਬੱਸ ’ਚ ਸਵਾਰ ਅਧਿਕਾਰੀ ਯਾਤਰੀ ਜਾਂ ਤਾਂ ਨਵਾਂ ਸਾਲ ਮਨਾਉਣ ਆਪਣੇ ਪਰਿਵਾਰ ਨਾਲ ਜਾ ਰਹੇ ਸਨ, ਕ੍ਰਿਸਮਸ ਮਨਾ ਕੇ ਪਰਤ ਰਹੇ ਸਨ ਜਾਂ ਜਿਹੜੇ ਕਾਰੋਬਾਰੀ ਸਨ ਜੋ ਨਵੇਂ ਸਾਲ ਦੇ ਤੋਹਫਿਆਂ ਨੂੰ ਪਹੁੰਚਾਉਣ ਜਾ ਰਹੇ ਸਨ। ਹਾਦਸੇ ਤੋਂ ਬਾਅਦ ਪਿੰਡ ਦੇ ਲੋਕ ਬੱਸ ’ਚ ਸਵਾਰ 60 ਤੋਂ ਜ਼ਿਆਦਾ ਯਾਤਰੀਆਂ ਦੀ ਮਦਦ ਲਈ ਪਹੁੰਚੇ। ਅਧਿਕਾਰੀ ਨੇ ਦੱਸਿਆ ਕਿ ਮਿ੍ਰਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਬਚਾਅ ਮੁਲਾਜ਼ਮ ਹੁਣ ਵੀ ਹਾਸਦਾ ਗ੍ਰਸਤ ਬੱਸ ਦਾ ਮਲਬਾ ਸਾਫ ਕਰ ਰਹੇ ਹਨ।

ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News