ਚੀਨ 'ਚ ਇਕ ਪਲਾਂਟ 'ਚ ਲੱਗੀ ਭਿਆਨਕ ਅੱਗ, 36 ਲੋਕਾਂ ਦੀ ਮੌਤ

Tuesday, Nov 22, 2022 - 09:30 AM (IST)

ਬੀਜਿੰਗ (ਭਾਸ਼ਾ)- ਮੱਧ ਚੀਨ ਵਿਚ ਇਕ ਕੰਪਨੀ ਦੇ ਪਲਾਂਟ ਵਿਚ ਸੋਮਵਾਰ ਰਾਤ ਨੂੰ ਭਿਆਨਕ ਅੱਗ ਲੱਗਣ ਨਾਲ 36 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 2 ਹੋਰ ਲਾਪਤਾ ਦੱਸੇ ਜਾ ਰਹੇ ਹਨ। ਸਥਾਨਕ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਹਿਰ ਦੇ ਸੂਚਨਾ ਵਿਭਾਗ ਮੁਤਾਬਕ ਹੇਨਾਨ ਸੂਬੇ ਦੇ ਅਨਯਾਂਗ ਸ਼ਹਿਰ ਦੇ ਵੇਨਫੇਂਗ ਜ਼ਿਲ੍ਹੇ ਵਿਚ ਇਕ ਵਣਜ ਅਤੇ ਵਪਾਰਕ ਕੰਪਨੀ ਦੇ ਪਲਾਂਟ ਵਿਚ ਸੋਮਵਾਰ ਨੂੰ ਲੱਗੀ ਅੱਗ ਨੂੰ ਬੁਝਾਉਣ ਵਿਚ ਫਾਇਰ ਫਾਈਟਰਾਂ ਨੂੰ 4 ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਅੱਗ 'ਤੇ ਰਾਤ ਕਰੀਬ 11 ਵਜੇ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ: ਖਾਣਾ ਪਹੁੰਚਾਉਣ ਲਈ ਸਿੰਗਾਪੁਰ ਤੋਂ ਅੰਟਾਰਕਟਿਕਾ ਪਹੁੰਚੀ ਫੂਡ ਡਿਲਿਵਰੀ ਗਰਲ, ਬਣਾਇਆ ਵਿਸ਼ਵ ਰਿਕਾਰਡ

ਇਕ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਹਾਦਸੇ ਵਿਚ 2 ਲੋਕ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ। ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਪੁੱਛਗਿੱਛ ਲਈ ਕੁੱਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਚੀਨ ਵਿਚ ਵਧਦੀ ਮੁਕਾਬਲੇਬਾਜ਼ੀ ਅਤੇ ਭ੍ਰਿਸ਼ਟਾਚਾਰ ਕਾਰਨ ਸੁਰੱਖਿਆ ਸਬੰਧੀ ਉਪਾਵਾਂ ਵਿਚ ਕੋਤਾਹੀ ਵਰਤੇ ਜਾਣ ਨਾਲ ਉਦਯੋਗਿਕ ਇਕਾਈਆਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਕਾਫ਼ੀ ਆਮ ਹੋ ਗਈਆਂ ਹਨ। ਸਾਲ 2015 ਵਿਚ ਉੱਤਰੀ ਬੰਦਰਗਾਹ ਸ਼ਹਿਰ ਤਿਆਂਜਿਨ ਵਿਚ ਇਕ ਰਾਸਾਇਣਕ ਗੋਦਾਮ ਵਿਚ ਹੋਏ ਭਿਆਨਕ ਧਮਾਕੇ ਵਿਚ 170 ਤੋਂ ਵੱਧ ਲੋਕ ਮਾਰੇ ਗਏ ਸਨ, ਜਦੋਂਕਿ 700 ਹੋਰ ਜ਼ਖ਼ਮੀ ਹੋਏ ਸਨ।

ਇਹ ਵੀ ਪੜ੍ਹੋ: ਇਥੇ ਫੁੱਟਬਾਲ ਸਟੇਡੀਅਮ ’ਚੋਂ ਹੋ ਕੇ ਲੰਘਦੀ ਹੈ ਟਰੇਨ, ਖੇਡਦੇ ਰਹਿੰਦੇ ਹਨ ਖਿਡਾਰੀ (ਵੀਡੀਓ)

 


cherry

Content Editor

Related News