ਚੀਨ 'ਚ ਕੋਰੋਨਾ ਦੇ 36 ਨਵੇਂ ਮਾਮਲੇ ਆਏ ਸਾਹਮਣੇ, ਕਈਆਂ ਵਿਚ ਨਹੀਂ ਦਿਖਾਈ ਦਿੱਤੇ ਲੱਛਣ

Tuesday, May 26, 2020 - 12:51 PM (IST)

ਚੀਨ 'ਚ ਕੋਰੋਨਾ ਦੇ 36 ਨਵੇਂ ਮਾਮਲੇ ਆਏ ਸਾਹਮਣੇ, ਕਈਆਂ ਵਿਚ ਨਹੀਂ ਦਿਖਾਈ ਦਿੱਤੇ ਲੱਛਣ

ਬੀਜਿੰਗ- ਚੀਨ ਵਿਚ ਕੋਰੋਨਾ ਵਾਇਰਸ ਦੇ 36 ਨਵੇਂ ਮਾਮਲੇ ਸਾਹਮਣੇ ਆਏ ਹਨ, ਇਨ੍ਹਾਂ ਵਿਚੋਂ 29 ਮਾਮਲੇ ਅਜਿਹੇ ਹਨ, ਜਿਨ੍ਹਾਂ ਵਿਚ ਮਰੀਜ਼ਾਂ ਵਿਚ ਕੋਈ ਲੱਛਣ ਦਿਖਾਈ ਨਹੀਂ ਦਿੱਤਾ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਵਧੇਰੇ ਮਾਮਲੇ ਵੂਹਾਨ ਵਿਚ ਸਾਹਮਣੇ ਆਏ ਹਨ, ਜਿੱਥੇ ਹੁਣ ਤੱਕ 65 ਲੱਖ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 

ਦੇਸ਼ ਦੇ ਰਾਸ਼ਟਰੀ ਸਿਹਤ ਵਿਭਾਗ ਨੇ ਦੱਸਿਆ ਕਿ ਨਵੇਂ ਮਾਮਲਿਆਂ ਵਿਚੋਂ 7 ਲੋਕ ਬਾਹਰ ਤੋਂ ਆਏ ਹਨ। 5 ਅੰਦਰੂਨੀ ਮੰਗੋਲੀਆ ਖੇਤਰ ਤੋਂ ਅਤੇ ਸ਼ੰਘਾਈ ਤੇ ਫੂਜ਼ੀਅਨ ਤੋਂ ਇਕ-ਇਕ ਵਿਅਕਤੀ ਹੈ। ਉਸ ਨੇ ਦੱਸਿਆ ਕਿ ਕੋਵਿਡ-19 ਨਾਲ ਸੋਮਵਾਰ ਨੂੰ ਕਿਸੇ ਦੀ ਜਾਨ ਨਹੀਂ ਗਈ। ਉੱਥੇ ਹੀ ਵਿਦੇਸ਼ ਤੋਂ ਆਏ 28 ਲੋਕਾਂ ਸਣੇ ਬਿਨਾ ਵਾਇਰਸ ਦੇ ਲੱਛਣਾਂ ਵਾਲੇ 403 ਲੋਕ ਦੇਸ਼ ਭਰ ਵਿਚ ਮੈਡੀਕਲ ਨਿਗਰਾਨੀ ਵਿਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਤੱਕ ਦੇਸ਼ ਵਿਚ ਕੋਵਿਡ-19 ਦੇ 82,992 ਮਾਮਲੇ ਸਨ ਤੇ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Lalita Mam

Content Editor

Related News