ਅਮਰੀਕਾ ਰਾਸ਼ਟਰਪਤੀ ਚੋਣਾਂ : ਬੋਸਟਨ ਦੇ ਇਕ ਬੈਲਟ ਬਾਕਸ ''ਚ ਲੱਗੀ ਅੱਗ

10/26/2020 9:29:03 AM

ਬੋਸਟਨ- ਅਮਰੀਕਾ ਦੇ ਬੋਸਟਨ 'ਚ ਇਕ ਬੈਲਟ ਬਾਕਸ ਭਾਵ ਵੋਟਾਂ ਪਾਉਣ ਵਾਲੇ ਬਾਕਸ ਵਿਚ ਐਤਵਾਰ ਨੂੰ ਅੱਗ ਲੱਗ ਗਈ। ਮੈਸਾਚੁਸੇਟਸ ਦੇ ਚੋਣ ਸਬੰਧੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਅੱਗ ਜਾਣ ਬੁੱਝ ਕੇ ਲਗਾਈ ਗਈ। ਉਸ ਬੈਲਟ ਬਾਕਸ ਵਿਚ 120 ਤੋਂ ਵਧੇਰੇ ਵੋਟਾਂ ਪਾਈਆਂ ਗਈਆਂ ਸਨ। ਸੂਬੇ ਨੇ ਐੱਫ. ਬੀ. ਆਈ. ਨੂੰ ਇਸ ਮਾਮਲੇ ਵਿਚ ਜਾਂਚ ਕਰਨ ਦੀ ਅਪੀਲ ਕੀਤੀ ਹੈ। 

ਮੈਸਾਚੁਸੇਟਸ ਦੇ ਰਾਸ਼ਟਰ ਮੰਡਲ ਸਕੱਤਰ ਵਿਲੀਅਮ ਗਾਲਵਿਨ ਦੇ ਦਫ਼ਤਰ ਨੇ ਦੱਸਿਆ ਕਿ ਬੋਸਟਨ ਪਬਲਿਕ ਲਾਈਬ੍ਰੇਰੀ ਦੇ ਬਾਹਰ ਲੱਗੇ ਬਾਕਸ ਵਿਚ ਤੜਕੇ ਤਕਰੀਬਨ 4 ਵਜੇ ਅੱਗ ਲੱਗ ਗਈ। ਬੋਸਟਨ ਨੇ ਮੇਅਰ ਮਾਰਟੀ ਵਲਾਸ਼ ਅਤੇ ਗਾਲਵਿਨ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਇਹ ਲੋਕਤੰਤਰ ਲਈ ਸ਼ਰਮਨਾਕ ਗੱਲ ਹੈ, ਆਪਣੇ ਨਾਗਰਿਕ ਕਰਤੱਵ ਦਾ ਪਾਲਣ ਕਰ ਰਹੇ ਵੋਟਰਾਂ ਦਾ ਅਪਮਾਨ ਹੈ ਅਤੇ ਇਕ ਅਪਰਾਧ ਹੈ। 

ਉਨ੍ਹਾਂ ਕਿਹਾ ਕਿ ਅਸੀਂ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਅਜਿਹੀਆਂ ਹਰਕਤਾਂ ਤੋਂ ਘਬਰਾਉਣ ਨਾ ਅਤੇ ਇਸ ਚੋਣ ਤੇ ਹਰ ਚੋਣ ਵਿਚ ਆਪਣੀ ਗੱਲ ਮਜ਼ਬੂਤੀ ਨਾਲ ਰੱਖਣ ਲਈ ਪ੍ਰਤੀ ਵਚਨਬੱਧ ਰਹਿਣ।ਗਾਲਵਿਨ ਦੇ ਦਫ਼ਤਰ ਨੇ ਦੱਸਿਆ ਕਿ ਐਤਵਾਰ ਸਵੇਰੇ ਜਦ ਬੈਲਟ ਬਾਕਸ ਖਾਲੀ ਕੀਤਾ ਗਿਆ ਤਾਂ ਉਸ ਵਿਚ 122 ਵੋਟਾਂ ਸਨ, ਜਿਨ੍ਹਾਂ ਵਿਚੋਂ 87 ਅਜੇ ਵੀ ਵੈਲਿਡ ਹਨ। 


Lalita Mam

Content Editor

Related News